ਬਟਾਲਾ ਫਾਇਰਿੰਗ! ਨੌਜਵਾਨ ਦੀ ਹੋਈ ਮੌਤ- ਗ੍ਰਿਫਤਾਰ ਨੌਜਵਾਨ ਬਾਰੇ ਪੁਲਿਸ ਨਹੀਂ ਕਰ ਰਹੀ ਖੁਲਾਸਾ
ਰੋਹਿਤ ਗੁਪਤਾ
ਗੁਰਦਾਸਪੁਰ, 13 ਸਤੰਬਰ 2024- ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਬੀਤੇ ਦਿਨਦਿਹਾੜੇ ਇੱਕ ਸਕੂਲ ਨੇੜੇ ਚੱਲੀ ਗੋਲੀ ਚਲੋ ਨਾਲ ਜਿੱਥੇ ਸਕੂਲ ਦੇ ਵਿਦਿਆਰਥੀਆਂ ਵਿੱਚ ਹਫੜਾ ਦਫੜੀ ਮੱਚ ਗਈ ਸੀ ਉੱਥੇ ਹੀ ਇਸ ਘਟਨਾ ਵਿੱਚ ਦਮਨ ਗੁਰਾਇਆ ਨਾਮ ਦਾ ਨੌਜਵਾਨ ਜਖਮੀ ਹੋ ਗਿਆ ਸੀ ਜਿਸ ਨੂੰ ਪਹਿਲਾਂ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਅਤੇ ਬਾਅਦ ਵਿੱਚ ਅੰਮ੍ਰਿਤਸਰ ਲੈ ਜਾਇਆ ਗਿਆ ਸੀ ਪਰ ਅੰਮ੍ਰਿਤਸਰ ਵਿਖੇ 22 ਸਾਲਾ ਦਮਨ ਦੀ ਬੀਤੀ ਸ਼ਾਮ ਹੀ ਮੌਤ ਹੋ ਗਈ ਸੀ। ਦਮਨ ਦੀ ਮ੍ਰਿਤਕ ਦੇ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਵਾਪਸ ਲਿਆਂਦੀ ਗਈ ਹੈ।
ਜਿੱਥੇ ਪੁਲਿਸ ਪਹੁੰਚ ਕੇ ਪੋਸਟਮਾਰਟਮ ਕਰਵਾ ਰਹੀ ਹੈ। ਉੱਥੇ ਤੇ ਇਹ ਵੀ ਦੱਸ ਦਈਏ ਕਿ ਪੁਲਿਸ ਮਾਮਲੇ ਵਿੱਚ ਫਿਲਹਾਲ ਗ੍ਰਿਫਤਾਰ ਕੀਤੇ ਗਏ ਨੌਜਵਾਨ ਬਾਰੇ ਕੋਈ ਵੀ ਖੁਲਾਸਾ ਨਹੀਂ ਕਰ ਰਹੀ ਹੈ ਜਦਕਿ ਇੱਕ ਨੌਜਵਾਨ ਨੂੰ ਮੌਕੇ ਤੋਂ ਹੀ ਆਪ ਆਗੂ ਯਸ਼ਪਾਲ ਚੋਹਾਨ ਦੇ ਗਨਮੈਨ ਰਾਜਕੁਮਾਰ ਵੱਲੋਂ ਬੜੀ ਹਿੰਮਤ ਨਾਲ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀਆਂ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੂੰ ਕਿਹਾ ਕਿ ਮਾਮਲੇ ਦੇ ਸੀਸੀ ਟੀਵੀ ਵੀ ਪੁਲਿਸ ਦੇ ਹੱਥ ਲੱਗੇ ਹਨ ਅਤੇ ਜਲਦੀ ਹੀ ਪ੍ਰੈਸ ਕਾਨਫਰੰਸ ਰਾਹੀਂ ਇਸ ਦਾ ਖੁਲਾਸਾ ਕੀਤਾ ਜਾਵੇਗਾ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕੈਮਰੇ ਅੱਗੇ ਆ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਡੀਐਸਪੀ ਸਿਟੀ ਸੰਜੀਵ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਬਹ ਜੋ ਗੋਲੀ ਚੱਲੀ ਸੀ ਇਸ ਦੌਰਾਨ ਦਮਨ ਗੁਰਾਇਆ ਨਾਮ ਦਾ ਨੌਜਵਾਨ ਜਖਮੀ ਹੋ ਗਿਆ ਸੀ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਹਾਲਤ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰਤਾ ਜਿੱਥੇ ਉਸ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਸਾਰੀ ਜਾਣਕਾਰੀ ਮੀਡੀਆ ਸਾਹਮਣੇ ਜਾਹਿਰ ਕੀਤੀ ਜਾਏਗੀ।