ਅੰਮ੍ਰਿਤਪਾਲ ਦੇ ਰਿਸ਼ਤੇਦਾਰ NIA ਦੇ ਨਿਸ਼ਾਨੇ 'ਤੇ... ਪੰਜਾਬ 'ਚ ਕਈ ਥਾਈਂ ਰੇਡ
ਰੋਹਿਤ ਗੁਪਤਾ
ਗੁਰਦਾਸਪੁਰ 13 ਸਤੰਬਰ 2024- ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ,ਮਚਰਾਵਾ ਅਤੇ ਭਾਮ ਵਿਚ NIA ਦੀ ਰੇਡ ਹੋਣ ਦੀ ਖਬਰ ਸਾਹਮਣੇ ਆਈ ਹੈ। ਸਵੇਰੇ ਤੜਪ ਸਾਰੇ ਇਹਨਾਂ ਪਿੰਡਾਂ ਵਿੱਚ ਹਫੜਾ ਤਫੜੀ ਮੱਚ ਗਈ, ਜਦੋਂ 6 ਵਜੇ ਦੇ ਕਰੀਬ ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਘੁਮਾਣ,ਲਖਵਿੰਦਰ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਭਾਮ ਅਤੇ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਚਰਾਵਾ ਦੇ ਘਰਾਂ ਵਿਚ ਐਨਆਈਏ ਦੀਆਂ ਵੱਖ-ਵੱਖ ਟੀਮਾਂ ਪਹੁੰਚ ਗਈਆਂ ਤੇ ਘਰ ਵਿੱਚ ਕਿਸੇ ਦੇ ਆਉਣ ਜਾਣ ਤੇ ਰੋਕ ਲਗਾ ਦਿੱਤੀ।
ਰੇਡ ਦੇ ਤਾਰ ਭਾਈ ਅੰਮ੍ਰਿਤ ਪਾਲ ਨਾਲ ਜੁੜੇ ਹਨ। ਟੀਮਾਂ ਦੇ ਨਾਲ ਬਟਾਲਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਸਨ। ਇਹਨਾਂ ਵਿੱਚੋਂ ਗੁਰਮੁਖ ਸਿੰਘ ਗੋਰਾ ਦੇ ਸਾਲੇ ਦਾ ਸਾਲਾ ਹੈ ਭਾਈ ਅਮ੍ਰਿਤਪਾਲ ਦੱਸਿਆ ਜਾ ਰਿਹਾ ਹੈ ਜਦ ਕਿ ਜਿਲਾ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਵਿਖੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਾਲੇ ਦੇ ਘਰ ਵੀ ਰੇਡ ਹੋਣ ਦੀ ਖਬਰ ਹੈ। ਉੱਥੇ ਹੀ ਪਿੰਡ ਭਾਮ ਦੀ ਰਹਿਣ ਵਾਲੀ ਲਖਵਿੰਦਰ ਕੌਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਲੇ ਦੀ ਹੀ ਰਿਸ਼ਤੇਦਾਰ ਨਾਨਕੇ ਪਰਿਵਾਰ ਵਿੱਚੋਂ ਦੱਸੀ ਜਾ ਰਹੀ ਹੈ।