ਪਟਿਆਲਾ: IAS ਪ੍ਰੀਤੀ ਯਾਦਵ ਨੇ DC ਵਜੋਂ ਅਹੁਦਾ ਸੰਭਾਲਿਆ
ਜੀ ਐਸ ਪੰਨੂ
ਪਟਿਆਲਾ, 13 ਸਤੰਬਰ 2024; ਪਟਿਆਲਾ ਵਿਖੇ IAS ਪ੍ਰੀਤੀ ਯਾਦਵ ਨੇ DC ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਪ੍ਰੀਤੀ ਯਾਦਵ ਰੂਪਨਗਰ ਵਿਖੇ ਤਾਇਨਾਤ ਸਨ। ਅਹੁਦਾ ਸੰਭਾਲਣ ਮੌਕੇ ਪ੍ਰੀਤੀ ਯਾਦਵ ਦੇ ਪਤੀ ਅਤੇ ਬੱਚੇ ਵੀ ਨਾਲ ਮੌਜੂਦ ਰਹੇ। ਪਟਿਆਲਾ ਦੇ ਨਵੇਂ ਡੀਸੀ ਵਜੋਂ ਅਹੁਦਾ ਸੰਭਾਲਣ ਤੇ ਆਈਏਐਸ ਪ੍ਰੀਤੀ ਯਾਦਵ ਦਾ SSP ਡਾ. ਨਾਨਕ ਸਿੰਘ, ADC ਕੰਚਨ ਅਤੇ SDM ਅਰਵਿੰਦ ਕੁਮਾਰ ਨੇ ਸਵਾਗਤ ਕੀਤਾ।