ਗੁਰਦਾਸਪੁਰ ਦੇ ਤਿੰਨ ਘਰਾਂ ਵਿੱਚ ਹੋਈ NIA ਦੀ ਰੇਡ
ਭਾਈ ਅੰਮ੍ਰਿਤਪਾਲ ਨਾਲ ਜੁੜੇ ਤਿੰਨਾਂ ਦੇ ਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 13 ਸਤੰਬਰ 2024 : ਜਿਲਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਨੇੜੇ ਦੇ ਤਿੰਨ ਇਲਾਕਿਆਂ ਵਿੱਚ ਅੱਜ ਤੜਕਸਾਰ ਐਨ ਆਈ ਏ ਦੀਆਂ ਵੱਖ ਵੱਖ ਟੀਮਾਂ ਨੇ ਰੇਡ ਕੀਤੀ।ਕਸਬਾ ਘੁਮਾਣ ਦੇ ਗੁਰਮੁੱਖ ਸਿੰਘ ਉਰਫ ਗੋਰਾ ਦੇ ਘਰ ਸਵੇਰੇ 6 ਵਜੇ ਦੇ ਕਰੀਬ ਪਹੁੰਚੀ NIA ਦੀ ਟੀਮ ਵਲੋਂ ਸਰਚ ਕਰਦੇ ਹੋਏ ਪੁੱਛਗਿੱਛ ਕੀਤੀ ਗਈ। ਦੁਪਹਿਰ ਵਜੇ ਦੇ ਕਰੀਬ ਰੇਡ ਖਤਮ ਹੋਣ ਤੋਂ ਬਾਅਦ ਘਰ ਦੇ ਮਾਲਿਕ ਗੁਰਮੁੱਖ ਸਿੰਘ ਨੇ ਦੱਸਿਆ ਕਿ ਓਹਨਾ ਦੀ ਰਿਸ਼ਤੇਦਾਰੀ ਭਾਈ ਅਮ੍ਰਿਤਪਾਲ ਸਿੰਘ ਨਾਲ ਹੈ। ਓਹਨਾ ਕਿਹਾ ਕਿ ਸਵੇਰੇ ਸਮੇਂ ਟੀਮ ਆਈ ਸੀ ਸਰਚ ਵਾਰੰਟ ਬਾਰੇ ਦੱਸਿਆ ਤੇ ਸਰਚ ਕੀਤੀ। ਜਾਂਦੇ ਸਮੇ ਟੀਮ ਘਰ ਦੇ ਤਿੰਨ ਮੋਬਾਇਲ ਫੋਨ ਨਾਲ ਲੈ ਗਈ ਹੈ ਅਤੇ 26 ਸਤੰਬਰ ਨੂੰ ਚੰਡੀਗੜ੍ਹ ਦਫਤਰ ਚ ਪਹੁੰਚਣ ਦਾ ਲਈ ਕਹਿ ਗਈ ਹੈ। ਓਹਨਾ ਕਿਹਾ ਕਿ ਇਸਤੋਂ ਵੱਧ ਹੋਰ ਕੁਝ ਵੀ ਪੁੱਛਗਿੱਛ ਨਹੀਂ ਕੀਤੀ ਗਈ ।
ਦੂਜੇ ਪਾਸੇ ਮੱਚਰਾਵਾਂ ਦੇ ਬਲਜੀਤ ਸਿੰਘ ਦੀ ਵੀ ਭਾਈ ਅੰਮ੍ਰਿਤ ਪਾਲ ਨਾਲ ਰਿਸ਼ਤੇਦਾਰੀ ਦੱਸੀ ਜਾ ਰਹੀ ਹੈ। ਜਿਨਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਐਨਆਈਏ ਵੱਲੋਂ ਚੰਡੀਗੜ੍ਹ ਆਉਣ ਦਾ ਟਾਈਮ ਦਿੱਤਾ ਗਿਆ ਹੈ ਜਦਕਿ ਤੀਜੀ ਪਿੰਡ ਭਾਮ ਦੀ ਰਹਿਣ ਵਾਲੀ ਬਲਵਿੰਦਰ ਕੌਰ ਦੇਵੀਤਾਰ ਅੰਮ੍ਰਿਤ ਪਾਲ ਨਾਲ ਹੀ ਜੁੜੇ ਹਨ।