ਅੰਮ੍ਰਿਤਸਰ ਚ ਪ੍ਰਵਾਸੀਆਂ ਨੇ ਸਿੱਖ ਨੌਜਵਾਨਾਂ ਦੀ ਕੁੱਟਮਾਰ ਕਰਕੇ ਉਤਾਰੀ ਦਸਤਾਰ, ਪੜ੍ਹੋ ਵੇਰਵਾ
- ਰਸਤੇ ਚੋਂ ਜਾ ਰਹੇ ਸਮਾਜਸੇਵੀ ਸੋਨੂ ਜੰਡਿਆਲਾ ਨੇ ਮੌਕੇ ਤੇ ਸਿੱਖ ਨੌਜਵਾਨਾਂ ਦੀ ਬਚਾਈ ਜਾਨ ਤੇ ਪ੍ਰਵਾਸੀਆਂ ਨੂੰ ਕੀਤੀ ਤਾੜਨਾ
- ਪੁਲਿਸ ਦਾ ਕਹਿਣਾ ਇਸ ਸਬੰਧੀ ਕਿਸੇ ਵੀ ਧਿਰ ਵੱਲੋਂ ਨਹੀਂ ਆਈ ਹਜੇ ਤੱਕ ਪੁਲਿਸ ਕੋਲ ਦਰਖਾਸਤ
- ਪ੍ਰਵਾਸੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਕੁੱਟਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਹੋਈ ਵਾਇਰਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 13 ਸਤੰਬਰ 2024 - ਪੰਜਾਬ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਹੁਣ ਦਬਦਬਾ ਬਣਦਾ ਦਿਖਾਈ ਦੇ ਰਿਹਾ ਤੇ ਪ੍ਰਵਾਸੀਆਂ ਵੱਲੋਂ ਸਿੱਖ ਨੌਜਵਾਨਾਂ ਨਾਲ ਗੁੰਡਾਗਰਦੀ ਕਰਦਿਆਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਹ ਤਸਵੀਰਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਸਾਹਮਣੇ ਆਈਆਂ ਹਨ ਜਿੱਥੋਂ ਕਿ ਪ੍ਰਵਾਸੀਆਂ ਵੱਲੋਂ ਇਕੱਠੇ ਹੋ ਕੇ ਸਿੱਖ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਹਨਾਂ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ।
ਇਸ ਦੌਰਾਨ ਜੰਡਿਆਲਾ ਗੁਰੂ ਤੋਂ ਜਾ ਰਹੇ ਸੋਨੂ ਜੰਡਿਆਲਾ ਨਾਮਕ ਸਮਾਜਸੇਵੀ ਨੌਜਵਾਨ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾਂ ਦੀ ਜਾਨ ਪਹੁੰਚਾਈ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਤਾੜਨਾ ਕੀਤੀ। ਇਸ ਸਬੰਧੀ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੂ ਜੰਡਿਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਆ ਰਹੇ ਸਨ ਤਾਂ ਰਸਤੇ ਵਿੱਚ ਜੰਡਿਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪ੍ਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸੀ ਤੇ ਉਸਦੀ ਦਸਤਾਰ ਵੀ ਉਤਾਰ ਦਿੱਤੀ ਸੀ। ਜਦੋਂ ਉਹਨਾਂ ਨੇ ਖੁਦ ਰੋਕ ਕੇ ਇਸ ਸਬੰਧੀ ਗੱਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਬਹੁਤ ਗਿਣਤੀ ਹੋਣ ਕਰਕੇ ਉਹਨਾਂ ਨੇ ਮੇਰੇ ਨਾਲ ਵੀ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਮੌਕੇ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਤੇ ਪ੍ਰਵਾਸੀ ਲੋਕਾਂ ਨੂੰ ਵੀ ਤਾੜਨਾ ਕੀਤੀ ਅਤੇ ਜਿਸ ਠੇਕੇਦਾਰ ਕੋਲ ਉਹ ਕੰਮ ਕਰਦੇ ਸੀ ਉਸ ਨਾਲ ਵੀ ਫੋਨ ਤੇ ਗੱਲਬਾਤ ਕਰਕੇ ਮਾਹੌਲ ਨੂੰ ਸ਼ਾਂਤ ਕਰਵਾਇਆ।
ਦੂਜੇ ਪਾਸੇ ਇਸ ਮਾਮਲੇ ਚ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਜੇ ਤੱਕ ਇਸ ਸਬੰਧੀ ਕਿਸੇ ਵੀ ਵਿਅਕਤੀ ਵੱਲੋਂ ਉਹਨਾਂ ਨੂੰ ਦਰਖਾਸਤ ਨਹੀਂ ਆਈ ਲੇਕਿਨ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਜਰੂਰ ਹੋ ਰਹੀ ਹੈ। ਉਹਨਾਂ ਕਿਹਾ ਕਿ ਅਗਰ ਪੁਲਿਸ ਕੋਲ ਇਸ ਸਬੰਧੀ ਦਰਖਾਸਤ ਆਂਦੀ ਹੈ ਤੇ ਉਸਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ।