Breaking: ਕੇਂਦਰ ਸਰਕਾਰ ਨੇ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਦਾ ਨਾਮ ਬਦਲਿਆ
ਨਵੀਂ ਦਿੱਲੀ, 13 ਸਤੰਬਰ 2024- ਕੇਂਦਰ ਸਰਕਾਰ ਦੇ ਵੱਲੋਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪੋਰਟ ਬਲੇਅਰ ਦੀ ਰਾਜਧਾਨੀ ਦਾ ਨਾਮ ਬਦਲ ਕੇ "ਸ੍ਰੀ ਵਿਜੇ ਪੁਰਮ" ਰੱਖਣ ਕਰ ਦਿੱਤਾ ਗਿਆ ਹੈ। ਇਹ ਇਤਿਹਾਸਿਕ ਫ਼ੈਸਲਾ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਦੱਸਿਆ ਕਿ, ਦੇਸ਼ ਨੂੰ ਬਸਤੀਵਾਦੀ ਛਾਪ ਤੋਂ ਮੁਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਤੋਂ ਪ੍ਰੇਰਿਤ ਹੋ ਕੇ, ਅਸੀਂ ਅੱਜ ਪੋਰਟ ਬਲੇਅਰ ਦਾ ਨਾਮ ਬਦਲ ਕੇ "ਸ੍ਰੀ ਵਿਜੇ ਪੁਰਮ" ਰੱਖਣ ਦਾ ਫੈਸਲਾ ਕੀਤਾ ਹੈ, ਜਦੋਂਕਿ ਪਹਿਲੇ ਨਾਮ ਦੀ ਇੱਕ ਬਸਤੀਵਾਦੀ ਵਿਰਾਸਤ ਸੀ, ਸ਼੍ਰੀ ਵਿਜੇਪੁਰਮ ਸਾਡੇ ਸੁਤੰਤਰਤਾ ਸੰਗਰਾਮ ਵਿੱਚ ਪ੍ਰਾਪਤ ਕੀਤੀ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਵਿੱਚ A&N ਟਾਪੂਆਂ ਦੀ ਵਿਲੱਖਣ ਭੂਮਿਕਾ ਹੈ।