ਬਿਜਲੀ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਅਹਿਮ ਮੰਗਾਂ ਪ੍ਰਵਾਨ ਕਰਨ ਮਗਰੋਂ ਖਤਮ ਕੀਤੀ ਹੜਤਾਲ
ਪਟਿਆਲਾ, 14 ਸਤੰਬਰ, 2024: ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਮੰਨਣ ਮਗਰੋਂ ਮੁਲਾਜ਼ਮਾਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ।
ਮੁਲਾਜ਼ਮਾਂ ਦੇ ਬੁਲਾਰੇ ਮਨਜੀਤ ਚਹਿਲ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਸੰਘਰਸ਼ ਨੂੰ ਉਸ ਸਮੇਂ ਬੱਲ ਮਿਲਿਆਂ ਜਦੋ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਬਿਜਲੀ ਮੁਲਾਜ਼ਮਾਂ ਦੀਆਂ ਅਹਿਮ ਮੰਗਾ ਮੰਨਣ ਦਾ ਐਲਾਨ ਕੀਤਾ।ਬਿਜਲੀ ਮੰਤਰੀ ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਰਾਹੁਲ ਤਿਵਾੜੀ ਸਕੱਤਰ ਪਾਵਰ,ਇੰਜ:ਬਲਦੇਵ ਸਿੰਘ ਸਰਾਂ ਸੀ.ਐਮ.ਡੀ,ਇੰਜ:ਡੀ.ਪੀ.ਐਸ. ਗਰੇਵਾਲ,ਜਸਬੀਰ ਸਿੰਘ ਢਿਲੋੱ ਡਾਇਰੈਕਟਰ ਪ੍ਰਬੰਧਕੀ ਨਾਲ ਕਈ ਗੇੜ ਦੀ ਗੱਲਬਾਤ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਦਾ ਲੰਮੇ ਸਮੇਂ ਤੋਂ ਚਲ ਰਿਹਾ ਸੰਘਰਸ਼ ਸਮਾਪਤ ਹੋ ਗਿਆ। ਜਥੇਬੰਦੀਆਂ ਦੇ ਸੁਬਾਈ ਆਗੂਆਂ ਰਤਨ ਸਿੰਘ ਮਜਾਰੀ,ਗੁਰਪ੍ਰੀਤ ਸਿੰਘ ਗੰਡੀਵਿੰਡ,ਗੁਰਵੇਲ ਸਿੰਘ ਬੱਲਪੁਰੀਆਂ,ਹਰਪਾਲ ਸਿੰਘ,ਕੁਲਵਿੰਦਰ ਸਿੰਘ ਢਿਲੋ, ਮਨਜੀਤ ਸਿੰਘ ਚਾਹਲ ਅਤੇ ਬਲਦੇਵ ਸਿੰਘ ਮੰਡਾਲੀ ਨੇ ਦੱਸਿਆਂ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋ ਲਮਕਦੇ ਮਸਲੇ ਹੱਲ ਕੀਤੇ ਮੀਟਿੰਗਾਂ ਤੋ ਬਾਅਦ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ 14 ਸਤੰਬਰ ਤੋਂ ਬਿਜਲੀ ਮੁਲਾਜ਼ਮ ਆਮ ਵਾਂਗੂ ਕੰਮ ਕਰਨਗੇ।