ਅੱਜ ਹਰਿਆਣਾ ਦੇ ਕਈ ਇਲਾਕਿਆਂ ਵਿਚ ਪਵੇਗਾ ਮੀਂਹ
ਚੰਡੀਗੜ੍ਹ : ਮੌਸਮ ਵਿਭਾਗ ਨੇ ਅੱਜ ਐਤਵਾਰ ਨੂੰ ਕਰਨਾਲ, ਯਮੁਨਾਨਗਰ, ਕੁਰੁਖੇਤਰ, ਅਬਾਲਾ, ਪੰਚਕੁਲਾ, ਵਿਚ ਬਾਰਸ਼ ਅਤੇ ਬਿਜਲੀ ਲਿਸ਼ਕਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਚ ਕਦੀ ਧੁੱਪ ਅਤੇ ਕਦੀ ਬਾਰਸ਼ ਦਾ ਮੌਸਮ ਚਲ ਰਿਹਾ ਹੈ। ਅਜਿਹੇ ਵਿਚ ਮੌਸਮ ਵਿਭਾਗ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਹਰਿਆਣਾ ਦੇ ਕਈ ਇਲਾਕਿਆਂ ਵਿਚ ਬਾਰਸ਼ ਦੀ ਸੰਭਾਵਨਾ ਹੈ।