Exclusive:( ਸੋਧੀ ਖਬਰ)ਪੰਜਾਬ ’ਚ ਜਲ ਪ੍ਰਦੂਸ਼ਣ ਫੈਲਾਉਣ ਵਾਲੇ 1000 ਦੇ ਕਰੀਬ ਦੋਸ਼ੀ ਸਰੋਤ ਪਛਾਣੇ , ਕੱਲੇ-ਕੱਲੇ ਦਾ ਵੇਰਵਾ ਤਿਆਰ-ਡਿਪਟੀ ਕਮਿਸ਼ਨਰਾਂ ਨੂੰ ਸਿਕੰਜਾ ਕੱਸਣ ਦੇ ਆਦੇਸ਼
ਜਲ ਸਰੋਤ ਵਿਭਾਗ ਨੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ’ਚ ਜਲ ਪ੍ਰਦੂਸ਼ਣ ਫੈਲਾਉਣ ਵਾਲੇ ਸਰੋਤਾਂ ਦੀ ਕੀਤੀ ਪਛਾਣ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਹੁਕਮ
ਚੰਡੀਗੜ੍ਹ, 15 ਸਤੰਬਰ, 2024: ਜਲ ਸਰੋਤ ਵਿਭਾਗ ਪੰਜਾਬ ਨੇ ਪੰਜਾਬ ਦੇ ਜ਼ਿਲ੍ਹਿਆਂ ਵਿਚ ਜਲ ਪ੍ਰਦੂਸ਼ਣ ਫੈਲਾਉਣ ਵਾਲੇ 1000 ਦੇ ਕਰੀਬ ਦੋਸ਼ੀ ਸਰੋਤਾਂ ਦੀ ਪਛਾਣ ਕਰ ਲਈ ਹੈ ਤੇ ਇਸਦੀ 123 ਸਫਿਆਂ ਦੀ ਰਿਪੋਰਟ (ਜਿਸਦੀ ਕਾਪੀ ਬਾਬੂਸ਼ਾਹੀ ਕੋਲ ਮੌਜੂਦ ਹੈ) ਤਿਆਰ ਕੀਤੀ ਹੈ। ਇਸ ਲਿਸਟ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਹਰੇਕ ਅਦਾਰੇ, ਸੰਸਥਾ, ਸਨਅਤ , ਕਾਰੋਬਾਰ ਅਤੇ ਵਿਅਕਤੀ ਦਾ ਨਾਮ ਅਤੇ ਓਹ ਜਗ ਵੀ ਦੱਸੀ ਗਈ ਹੈ ਜਿੱਥੇ ਪਾਣੀ ਵਿੱਚ ਇਹ ਪਰ੍ਦੂਸ਼ਣ ਫੈਲਾਉਣ ਚ ਹਿਸਸ ਪ ਰਹੇ ਹਨ । ਇਸ ਸੂਚੀ ਵਿੱਚ ਨਗਰ ਲੋਕਲ ਬਾਡੀਜ ਅਤੇ ਪੰਚਾਇਤਾਂ ਦੇ ਨਾਮ ਵੀ ਸ਼ਮਲ ਹਨ.ਇਨ੍ਹਾਂ ਵਿੱਚੋਂ 390 ਤਾਂ ਸਿਰਫ਼ ਅੰਮ੍ਰਿਤਸਰ ਦੇ ਹਨ .
ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੱਤਰ ਨੰਬਰ 1333/ਸੀ ਈ/ਡੀ ਆਰ ਜੀ/2024 ਮਿਤੀ 23.08.24 ਭੇਜ ਕੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ ਕਿ ਉਹ ਇਸ ਸੂਚੀ ਵਿਚ ਦੱਸੇ ਸਰੋਤਾਂ ਖਿਲਾਫ ਕਾਰਵਾਈ ਕਰਨ।
ਪੱਤਰ ਮੁਤਾਬਕ ਸਮੂਹ ਪੰਚਾਇਤਾਂ, ਨਗਰ ਪੰਚਾਇਤਾਂ, ਨਗਰ ਪ੍ਰੀਸ਼ਦਾਂ, ਨਗਰ ਨਿਗਮਾਂ ਸਮੇਤ ਹੋਰ ਸਰੋਤਾਂ ਦੀ ਪਛਾਣ ਇਸ ਸੂਚੀ ਵਿਚ ਸਪਸ਼ਟ ਹੈ ਜੋ ਜਲ ਸਰੋਤਾਂ ਵਿਚ ਜਾਂ ਤਾਂ ਕੂੜਾ ਸੁੱਟਦੇ ਹਨ ਜਾਂ ਫਿਰ ਰਸਾਣਿਕ ਪਾਣੀ ਤੇ ਗੰਧਲਾ ਪਾਣੀ ਸੁੱਟਦੇ ਹਨ। ਸੂਚੀ ਵਿਚ ਦੁਕਾਨਾਂ, ਫੈਕਟਰੀਆਂ ਦੇ ਨਾਂ ਵੀ ਸਪਸ਼ਟ ਕੀਤੇ ਗਏ ਹਨ ਕਿ ਕਿਹੜਾ ਜਲ ਸਰੋਤ ਕਿਸ ਵੱਲੋਂ ਗੰਧਲਾ ਕੀਤਾ ਜਾ ਰਿਹਾ ਹੈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਾਰਾ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਦੇ ਧਿਆਨ ਵਿਚ ਹੈ ਜੋ ਇਸਦੀ ਨਿਗਰਾਨੀ ਕਰ ਰਿਹਾ ਹੈ।
ਇਹ ਮੁੱਦਾ ਵਾਤਾਵਰਨ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ ਨੇ ਮਹਿਕਮੇ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲ ਕੇ ਇਹ ਮੁੱਦਾ ਜ਼ੋਰ ਨਾਲ ਉਠਾਇਆ ਸੀ । ਉਨ੍ਹਾਂ ਮਹਿਕਮੇ ਦੇ ਤਾਜ਼ਾ ਕਦਮ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਣ ਕਲਿਆਣ ਭੇਡਾਂ ਸਾਹਮਣੇ ਆ ਗਈਆਂ ਹਨ.