Good News: ਸਾਢੇ ਤਿੰਨ ਫੁੱਟ ਦੀ ਔਰਤ ਦਾ ਕੀਤਾ ਸਫਲ ਆਪ੍ਰੇਸ਼ਨ ਗੁਰਦਾਸਪੁਰ ਦੇ ਸਰਕਾਰੀ ਡਾਕਟਰਾਂ ਨੇ, ਜੰਮਿਆ ਸੇਹਤਮੰਦ ਬੱਚਾ
ਹੁਣ ਹਰ ਤਰਾਂ ਦਾ ਇਲਾਜ ਹੋਵੇਗਾ ਸਰਕਾਰੀ ਹਸਪਤਾਲ ਵਿੱਚ ,ਡਾਕਟਰਾਂ ਨੇ ਕੀਤਾ ਦਾਵਾ
ਰੋਹਿਤ ਗੁਪਤਾ
ਗੁਰਦਾਸਪੁਰ , 15 ਸਤੰਬਰ 2024:
ਜਿੱਥੇ ਆਮ ਤੌਰ ਤੇ ਸਰਕਾਰੀ ਡਾਕਟਰ ਇਲਾਜ ਤੋਂ ਭੱਜਦੇ ਨਜ਼ਰ ਆਉਂਦੇ ਹਨ ਅਤੇ ਜਿਆਦਾਤਰ ਮਰੀਜ਼ਾਂ ਨੂੰ ਰੈਫਰ ਕਰਨ ਨੂੰ ਹੀ ਤਵੱਜੋ ਦਿੰਦੇ ਹਨ ਉੱਥੇ ਹੀ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਨੇ ਹਿੰਮਤ ਕਰਕੇ ਮਰੀਜ਼ ਨੂੰ ਅੰਮ੍ਰਿਤਸਰ ਰੈਫਰ ਕਰਨ ਦੀ ਬਜਾਏ ਉਸ ਦਾ ਖੁਦ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਤੇ ਟੀਮ ਨੇ ਮਿਲ ਕੇ ਸਾਡੇ ਤਿੰਨ ਫੁੱਟ ਦੀ ਕੱਦ ਦੀ ਇੱਕ ਔਰਤ ਦਾ ਪਹਿਲੀ ਵਾਰ ਵੱਖ ਤਰਾਂ ਦਾ ਸਜੇਰੀਅਨ ਜਨੇਪਾ ਕਰ ਦਿਖਾਇਆ। ਦਰਅਸਲ ਕਦ ਛੋਟਾ ਹੋਣ ਕਰਕੇ ਉਸ ਨੂੰ ਬੇਹੋਸ਼ ਕਰਨ ਵਾਲਾ ਰੀਡ ਦੀ ਹੱਡੀ ਤੇ ਲੱਗਣ ਵਾਲਾ ਇੰਜੈਕਸ਼ਨ ਨਹੀਂ ਲਗਾਇਆ ਜਾ ਸਕਦਾ ਸੀ ਕਿਉਂਕਿ ਉਸ ਨਾਲ ਉਸ ਨੂੰ ਤਕਲੀਫ ਹੋ ਸਕਦੀ ਸੀ ਅਤੇ ਉਸਦਾ ਸਾਹ ਰੁਕ ਸਕਦਾ ਸੀ ਅਤੇ ਉਸਨੂੰ ਤੁਰੰਤ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ। ਪਹਿਲਾਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਭੇਜਣਾ ਠੀਕ ਸਮਝਿਆ ਪਰ ਮਰੀਜ਼ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਬੇਨਤੀ ਤੇ ਡਾਕਟਰਾਂ ਦੀ ਟੀਮ ਨੇ ਉਸ ਦਾ ਇੱਥੇ ਹੀ ਇਲਾਜ ਕਰਨ ਦਾ ਫੈਸਲਾ ਕਰ ਲਿਆ। ਟੀਮ ਨੂੰ ਆਕਸੀਜਨ ਪਲਾਂਟ ਜੋ ਹਸਪਤਾਲ ਵਿੱਚ ਇਹ ਲੱਗਿਆ ਹੈ ਵਿੱਚੋਂ ਇਮਰਜੇਂਸੀ ਆਕਸੀਜਨ ਮੁਹਈਆ ਕਰਵਾਈ ਗਈ ਤੇ ਡਾਕਟਰਾਂ ਨੇ ਹਿੰਮਤ ਕਰਕੇ ਪਹਿਲਾ ਅਜਿਹਾ ਸਫਲ ਆਪਰੇਸ਼ਨ ਕਰ ਦਿੱਤਾ। ਹੁਣ ਬੱਚਾ ਜਚਾ ਦੋਨੋਂ ਸਵਸਥ ਪੂਰੀ ਤਰਹਾਂ ਸਵਸਥ ਹਨ।
ਜਿੱਥੇ ਛੋਟੇ ਕੱਦ ਦੀ ਔਰਤ ਰਿੰਪੀ ਡਾਕਟਰਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੀ ਹੈ ਉੱਥੇ ਹੀ ਉਸ ਦਾ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਸਮਿਤਾ ਅਤੇ ਉਪਾਸਨਾ ਨੇ ਦੱਸਿਆ ਕਿ ਰਿੰਪੀ ਨੂੰ ਜੇਕਰ ਰੀੜ ਦੀ ਹੱਡੀ ਤੇ ਬੇਹੋਸ਼ੀ ਵਾਲਾ ਇੰਜੈਕਸ਼ਨ ਲਗਾਇਆ ਜਾਂਦਾ ਤਾਂ ਉਸ ਨੂੰ ਤੁਰੰਤ ਆਕਸੀਜਨ ਦੀ ਲੋੜ ਪੈ ਸਕਦੀ ਸੀ ਕਿਉਂਕਿ ਛੋਟੇ ਕੱਦ ਵਾਲੇ ਲੋਕਾਂ ਦੀ ਰੀੜ ਤੇ ਜੇਕਰ ਬੇਹੋਸ਼ੀ ਵਾਲਾ ਇੰਜੈਕਸ਼ਨ ਲਗਾਇਆ ਜਾਂਦਾ ਹੈ ਤਾਂ ਉਹ ਸਿਰ ਵੱਲ ਨੂੰ ਜਾ ਸਕਦਾ ਹੈ ।
ਵੈਂਟੀਲੇਟਰ ਦੀ ਵਿਵਸਥਾ ਨਾ ਹੋਣ ਕਾਰਨ ਪਹਿਲਾਂ ਉਸ ਨੂੰ ਅੰਮ੍ਰਿਤਸਰ ਭੇਜਣਾ ਠੀਕ ਸਮਝਿਆ ਗਿਆ ਪਰ ਉਸ ਨੇ ਮਾਲੀ ਹਾਲਤ ਮਾੜੀ ਹੋਣ ਦੇ ਚਲਦਿਆਂ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਸ ਦਾ ਆਪਰੇਸ਼ਨ ਇੱਥੇ ਹੀ ਕੀਤਾ ਜਾਵੇ ਤਾਂ ਉੱਚ ਅਧਿਕਾਰੀਆਂ ਡਾਕਟਰ ਭਾਰਤ ਭੂਸ਼ਨ ਸੀ ਐਮ ਓ , ਡਾਕਟਰ ਰੋਮੀ ਰਾਜਾ ਮਹਾਜਨ ਡੀਐਮਸੀ, ਅਰਵਿੰਦ ਮਹਾਜਨ ਸੀ ਐਮ ਓ ਡਾਕਟਰ ਵਿਸ਼ਾਲ ਅਤੇ ਹੋਰ ਬਾਕੀ ਟੀਮ ਦੇ ਸਮੂਹਿਕ ਸਹਿਯੋਗ ਨਾਲ ਰਿੰਪੀ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਹੀ ਆਪਰੇਸ਼ਨ ਕੀਤਾ ਗਿਆ।
ਜੋ ਪੂਰੀ ਤਰ੍ਹਾਂ ਨਾਲ ਸਫਲ ਰਿਹਾ। ਡਾਕਟਰ ਅਰਵਿੰਦ ਵੱਲੋਂ ਐਮਰਜੰਸੀ ਹਾਲ ਵਿੱਚ ਜਰੂਰਤ ਪੈਣ ਤੇ ਲੋੜੀਦੀ ਆਕਸੀਜਨ ਸਰਕਾਰੀ ਹਸਪਤਾਲ ਵਿੱਚ ਹੀ ਲੱਗੇ ਆਕਸੀਜਨ ਪਲਾਂਟ ਤੋਂ ਮੁਹਈਆ ਕਰਵਾਈ ਗਈ ਅਤੇ ਉੱਚ ਅਧਿਕਾਰੀਆਂ ਨੇ ਹਰ ਪਲ ਇਸ ਆਪਰੇਸ਼ਨ ਤੇ ਆਪਣੀ ਨਜ਼ਰ ਬਣਾਏ ਰੱਖੀ ਸੀ। ਰਿੰਪੀ ਦਾ ਅਪਰੇਸ਼ਨ ਪੂਰੀ ਤਰ੍ਹਾਂ ਨਾਲ ਸਫਰ ਰਿਹਾ ਹੈ ਅਤੇ ਹੁਣ ਉਸਨੇ ਇੱਕ ਸਵਥ ਲੜਕੇ ਨੂੰ ਜਨਮ ਦਿੱਤਾ ਹੈ। ਬੱਚੇ ਦੀ ਹਾਂ ਦੀ ਹਾਲਤ ਵੀ ਬਿਲਕੁਲ ਠੀਕ ਠਾਕ ਹੈ। ਸਰਕਾਰੀ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਉਹ ਹਰ ਗੰਭੀਰ ਬਿਮਾਰੀ ਦਾ ਇਲਾਜ ਵੀ ਗੁਰਦਾਸਪੁਰ ਵਿੱਚ ਹੀ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ।
ਉੱਤੇ ਹੀ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਅਤੇ ਡੀ ਐਮ ਸੀ ਡਾਕਟਰ ਰੋਮੀ ਰਾਜਾ ਮਹਾਜਨ ਨੇ ਇਸ ਸਫਲਤਾ ਲਈ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ।