ਅਨਿਲ ਵਿੱਜ ਵਲੋਂ CM ਦੀ ਕੁਰਸੀ 'ਤੇ ਦਾਅਵਾ, ਕਿਹਾ- ਮੈਂ ਸਭ ਤੋਂ ਸੀਨੀਅਰ ਹਾਂ, ਬਦਲਾਂਗਾ ਹਰਿਆਣਾ ਦੀ ਤਕਦੀਰ
ਚੰਡੀਗੜ੍ਹ : ਭਾਜਪਾ ਦੇ ਹਰਿਆਣਾ ਵਿਚ ਸੀਨੀਅਰ ਲੀਡਰ ਅਨਿਲ ਵਿਜ ਨੇ ਕਿਹਾ- ਮੈਂ ਸਭ ਤੋਂ ਸੀਨੀਅਰ ਹਾਂ, ਹਰਿਆਣਾ ਦੀ ਤਕਦੀਰ ਮੈ ਹੀ ਬਦਲਾਂਗਾ । ਅਨਿਲ ਵਿੱਜ ਨੇ ਅੰਬਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ ਟਿੱਪਣੀ 'ਤੇ ਕਿਹਾ, 'ਮੈਂ ਪਾਰਟੀ ਦਾ ਸਭ ਤੋਂ ਸੀਨੀਅਰ ਵਿਧਾਇਕ ਹਾਂ ਅਤੇ 6 ਚੋਣਾਂ ਜਿੱਤ ਚੁੱਕਾ ਹਾਂ। ਮੈਂ 7ਵੀਂ ਚੋਣ ਲੜ ਰਿਹਾ ਹਾਂ। ਮੈਂ ਅੱਜ ਤੱਕ ਆਪਣੀ ਪਾਰਟੀ ਤੋਂ ਕਦੇ ਕੁਝ ਨਹੀਂ ਮੰਗਿਆ। ਪਰ, ਪੂਰੇ ਹਰਿਆਣਾ ਅਤੇ ਮੇਰੇ ਆਪਣੇ ਹਲਕੇ ਦੇ ਲੋਕ ਮੈਨੂੰ ਮਿਲ ਰਹੇ ਹਨ। ਮੈਂ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰਾਂਗਾ। ਇਸ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਨੇ ਲੈਣਾ ਹੈ।
ਜਦੋਂ ਇਹ ਦੱਸਿਆ ਗਿਆ ਕਿ ਸੈਣੀ ਨੂੰ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ, ਵਿਜ ਨੇ ਕਿਹਾ, 'ਦਾਅਵਾ ਕਰਨ 'ਤੇ ਕੋਈ ਰੋਕ ਨਹੀਂ ਹੈ। ਮੈਂ ਆਪਣਾ ਦਾਅਵਾ ਪੇਸ਼ ਕਰਾਂਗਾ, ਪਾਰਟੀ ਨੇ ਜੋ ਵੀ ਫੈਸਲਾ ਲੈਣਾ ਹੈ ਉਹ ਲਵੇਗੀ।