ਡੋਨਾਲਡ ਟਰੰਪ ਦੇ ਗੋਲਫ ਕੋਰਸ ਨੇੜੇ ਚੱਲੀਆਂ ਗੋਲੀਆਂ, ਏ.ਕੇ.-47 ਬਰਾਮਦ, ਮੁਲਜ਼ਮ ਗ੍ਰਿਫ਼ਤਾਰ
ਫਲੋਰੀਡਾ : ਡੋਨਾਲਡ ਟਰੰਪ ਦੇ ਗੋਲਫ ਕੋਰਸ ਦੇ ਬਾਹਰ ਫਿਰ ਤੋਂ ਗੋਲੀਆਂ ਚੱਲੀਆਂ, ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੇ ਹਥਿਆਰ ਸੁੱਟ ਦਿੱਤਾ ਅਤੇ ਇੱਕ SUV ਵਿੱਚ ਭੱਜ ਗਿਆ, ਅਤੇ ਬਾਅਦ ਵਿੱਚ ਉਸਨੂੰ ਇੱਕ ਗੁਆਂਢੀ ਕਾਉਂਟੀ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਦਰਅਸਲ ਫਲੋਰੀਡਾ ਦੇ ਵੈਸਟ ਪਾਮ ਬੀਚ 'ਚ ਸਾਬਕਾ ਰਾਸ਼ਟਰਪਤੀ ਦੇ ਗੋਲਫ ਕਲੱਬ ਨੇੜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਸਾਬਕਾ ਰਾਸ਼ਟਰਪਤੀ ਸੁਰੱਖਿਅਤ ਹਨ। ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਟਰੰਪ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਉਸ ਸਮੇਂ ਹੋਈ ਜਦੋਂ ਟਰੰਪ ਆਪਣੇ ਗੋਲਫ ਕੋਰਸ 'ਤੇ ਖੇਡ ਰਹੇ ਸਨ। ਪੁਲਿਸ ਨੇ ਗੋਲਫ ਕੋਰਸ ਦੇ ਬਾਹਰ ਝਾੜੀਆਂ ਵਿੱਚੋਂ ਏਕੇ-47 ਬਰਾਮਦ ਕੀਤੀ ਹੈ।
ਗੋਲਫ ਕੋਰਸ ਦੇ ਬਾਹਰ ਹੋਈ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੋਨਾਲਡ ਟਰੰਪ ਜੂਨੀਅਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਦੋਸਤੋ, ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ ਟਰੰਪ ਗੋਲਫ ਕੋਰਸ 'ਚ ਫਿਰ ਤੋਂ ਗੋਲੀਬਾਰੀ ਹੋਈ ਹੈ। ਸਥਾਨਕ ਪੁਲਿਸ ਨੇ ਆਸ ਪਾਸ ਦੀਆਂ ਝਾੜੀਆਂ ਵਿੱਚੋਂ ਇੱਕ ਏਕੇ-47 ਬਰਾਮਦ ਕੀਤੀ ਹੈ। ਟਰੰਪ ਦੀ ਮੁਹਿੰਮ ਨੇ ਵੀ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਸੁਰੱਖਿਅਤ ਹਨ।