← ਪਿਛੇ ਪਰਤੋ
Canada : ਬ੍ਰਿਟਿਸ਼ ਕੋਲੰਬੀਆ 6.6 ਤੀਬਰਤਾ ਦੇ ਭੂਚਾਲ ਨਾਲ ਹਿੱਲਿਆ
ਬ੍ਰਿਟਿਸ਼ ਕੋਲੰਬੀਆ : ਭੂਚਾਲ ਨੇ ਕੈਨੇਡਾ ਦੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ ਭੂਚਾਲ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6 ਮਾਪੀ ਗਈ। ਭਾਰਤੀ ਸਮੇਂ ਅਨੁਸਾਰ ਦੇਰ ਰਾਤ ਆਏ ਭੂਚਾਲ ਨੇ ਬ੍ਰਿਟਿਸ਼ ਕੋਲੰਬੀਆ ਦੇ ਤੱਟਵਰਤੀ ਸ਼ਹਿਰ ਪੋਰਟ ਮੈਕਨੀਲ ਦੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਪਾਇਆ ਗਿਆ। ਭੂਚਾਲ ਕਾਰਨ ਭਾਵੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਲੋਕ ਘਰਾਂ ਤੋਂ ਬਾਹਰ ਆ ਕੇ ਇਕੱਠੇ ਹੋ ਗਏ।
Total Responses : 64