ਹਰਿਆਣਾ ਤੋਂ ਵੱਡੀ ਖ਼ਬਰ: ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਨਹੀਂ ਲੜਨਗੇ ਚੋਣ
ਰਵੀ ਜੱਖੂ
ਸੋਨੀਪਤ, 16 ਸਤੰਬਰ 2024- ਹਰਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਦੇ ਵਲੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੀਟਿੰਗ ਕਰਕੇ ਵਰਕਰਾਂ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੌਕੇ ਸਾਬਕਾ ਮੰਤਰੀ ਕਵਿਤਾ ਜੈਨ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵੀ ਮੌਜੂਦ ਸਨ।