← ਪਿਛੇ ਪਰਤੋ
ਸ਼ਹਿਰ ਵਿੱਚ ਕਰਵਾਈ ਜਾ ਰਹੀ ਹੈ ਜੈਟਿੰਗ ਮਸ਼ੀਨ ਨਾਲ ਸੀਵਰੇਜ਼ ਦੀ ਸਫਾਈ ਸ੍ਰੀ ਮੁਕਤਸਰ ਸਾਹਿਬ, 16 ਸਤੰਬਰ, 2024: ਜਗਮੋਹਨ ਸਿੰਘ ਸੰਧੂ ਐਸ.ਡੀ.ਓ. ਸੈਨੀਟੇਸ਼ਨ ਵਿਭਾਗ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਦੀਆਂ ਹਦਾਇਤਾਂ ’ਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਢੁਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ਼ ਪਾਣੀ ਦੀ ਨਿਕਾਸੀ ਲਈ ਵਿਭਾਗ ਵਲੋਂ ਜ਼ਿਆਦਾ ਸੀਵਰੇਜ ਪ੍ਰਭਾਵਿਤ ਇਲਾਕੇ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਜੈਟਿੰਗ ਮਸ਼ੀਨ ਨਾਲ ਸੀਵਰੇਜ ਦੀ ਮੈਨ ਲਾਇਨ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਜਲਦੀ ਹੀ ਇਸ ਸੜਕ ਦੀ ਸਫਾਈ ਦਾ ਕੰਮ ਮੁਕੰਮਲ ਕਰਵਾਉਣ ਉਪਰੰਤ ਸ਼ਹਿਰ ਦੇ ਬਾਕੀ ਵਾਰਡਾਂ ਵਿੱਚ ਵੀ ਸੀਵਰੇਜ਼ ਦੀ ਸਮੱਸਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ।
Total Responses : 42