ਪਟਿਆਲਾ: ਮੁਰਾਦਪੁਰਾ ਪੈਟਰੋਲ ਪੰਪ ਲੁੱਟਣ ਵਾਲੇ ਕਾਬੂ- ਪੰਪ ਦਾ ਕਹਿੰਦਾ ਨਿਕਲਿਆ ਮਾਸਟਰਮਾਈਂਡ
ਜੀ ਐਸ ਪੰਨੂ
ਪਟਿਆਲਾ, 16 ਸਤੰਬਰ 2024: ਐਸਐਸਪੀ ਡਾ:ਨਾਨਕ ਸਿੰਘ ਨੇ ਦੱਸਿਆ ਕਿ ਮਿਤੀ 04/09/2024 ਦੀ ਰਾਤ ਨੂੰ ਸਵਰਨ ਸਿੰਘ ਆਇਲ ਕੰਪਨੀ ਪੈਟਰੋਲ ਪੰਪ ਪਿੰਡ ਮੁਰਾਦਪੁਰਾ (ਪਟਿਆਲਾ ਰਾਜਪੁਰਾ) ਰੋੜ ਨੇੜੇ ਬਹਾਦਰਗੜ੍ਹ ਵਿਖੇ ਰਾਤ ਸਮੇਂ 2 ਨੌਜਵਾਨ ਬਿਨਾ ਨੰਬਰੀ ਮੋਟਰਸਾਈਕਲ ਸਵਾਰ ਤੇਲ ਪੁਆਉਣ ਦੇ ਬਹਾਨੇ ਆਏ, ਜਿੰਨਾ ਨੇ ਮਾਰੂ ਤੇਜ਼ਧਾਰ ਹਥਿਆਰ ਨਾਲ ਪੰਪ ਦੇ ਕਰਿੰਦਿਆਂ ਤੇ ਹਮਲਾ ਕਰਕੇ 33 ਹਜ਼ਾਰ ਰੁਪਏ ਦੀ ਲੁੱਟ ਖੋਹ ਕਰ ਕੇ ਮੌਕਾ ਤੋ ਫ਼ਰਾਰ ਹੋ ਗਏ ਸੀ।
ਇਸ ਕੇਸ ਨੂੰ ਟਰੇਸ ਕਰਨ ਲਈ ਯੋਗੇਸ਼ ਸ਼ਰਮਾ SP (Inv) PTL, ਗੁਰਦੇਵ ਸਿੰਘ ਧਾਲੀਵਾਲ DSP (D) PTL, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਐਸ.ਆਈ. ਜੈਦੀਪ ਸ਼ਰਮਾ ਇੰਚਾਰਜ ਚੌਕੀ ਬਹਾਦਰਗੜ੍ਹ ਦੀ ਟੀਮ ਵੱਲੋਂ ਪੈਟਰੋਲ ਪੰਪ ਦੀ ਲੁੱਟਖੋਹ ਟਰੇਸ ਕਰਕੇ ਮਨਪ੍ਰੀਤ ਸਿੰਘ ਮਨੀ ਪੁੱਤਰ ਦਰਸ਼ਨ ਸਿੰਘ, ਸਿਮਰਨਜੀਤ ਸਿੰਘ ਸਿੰਘ ਪੁੱਤਰ ਜਸਵੀਰ ਸਿੰਘ, ਗੁਰਦੀਪ ਸਿੰਘ ਕਰਨ ਪੁੱਤਰ ਅਵਤਾਰ ਸਿੰਘ ਵਾਸੀਆਨ ਪਿੰਡ ਪਬਰੀ ਥਾਣਾ ਖੇੜੀ ਗੰਡਿਆਂ ਜ਼ਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਮੋਨੂੰ ਪੁੱਤਰ ਫੂਲ ਸਿੰਘ ਵਾਸੀ ਪੰਜਾਬ ਇਨਕਲੇਵ ਕਾਲੋਨੀ ਭੋਗਲਾ ਰੋਡ ਥਾਣਾ ਸਿਟੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਮਿਤੀ 16.09.2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਪਟਿਆਲਾ ਰਾਜਪੁਰਾ ਰੋਡ ਪਿੰਡ ਮੁਰਾਦਪੁਰਾ ਵਿਖੇ ਸਵਰਨ ਸਿੰਘ ਆਇਲ ਪੈਟਰੋਲ ਪੰਪ ਤੇ ਰਾਤ ਸਮੇਂ 2 ਨਾਮਾਲੂਮ ਵਿਅਕਤੀ ਜੋ ਬਿਨਾ ਨੰਬਰੀ ਮੋਟਰਸਾਈਕਲ ਸਵਾਰ ਹੋ ਕੇ ਤੇਲ ਪੁਆਉਣ ਲਈ ਆਏ, ਜਦੋਂ ਵਰਕਰ ਸਿਮਰਨਜੀਤ ਸਿੰਘ ਮਸੀਨ ਨਾਲ ਤੇਲ ਪਾਉਣ ਲੱਗਾ ਤਾਂ, ਇਸੇ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਕ੍ਰਿਪਾਨ ਕੱਢ ਕੇ ਵਰਕਰ ਸਿਮਰਨਜੀਤ ਸਿੰਘ ਦੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਕਮੀਜ਼ ਦੀ ਜੇਬ ਵਿੱਚੋਂ 33 ਹਜ਼ਾਰ ਰੁਪਏ ਖੋਹ ਕੇ ਮੌਕਾ ਤੋ ਫ਼ਰਾਰ ਹੋ ਗਏ ਜਿਸ ਬਾਰੇ ਮੁਕੱਦਮਾ ਨੰਬਰ 119 ਮਿਤੀ 14.09.2024 ਅ/ਧ 304, 3(5) ਬੀ.ਐਨ.ਐਸ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ।
ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਵੱਲੋਂ ਟੈਕਨੀਕਲ ਅਨੈਲਸ਼ਿਸ ਅਤੇ ਤਫ਼ਤੀਸ਼ ਦੌਰਾਨ ਖੁਫੀਆ ਸੋਰਸਾ ਤੋ ਮੁਰਾਦਪੁਰਾ ਪੈਟਰੋਲ ਪੰਪ ਤੇ ਲੁੱਟ ਖੋਹ ਦੀ ਵਾਰਦਾਤ ਵਿੱਚ ਸ਼ਾਮਲ ਦੀ ਸਨਾਖਤ ਕੀਤੀ ਗਈ ਜਿਸ ਦੇ ਆਧਾਰ ਪਰ ਹੀ ਮਿਤੀ 16.09.2024 ਨੂੰ ਮਨਪ੍ਰੀਤ ਸਿੰਘ ਮਨੀ ਪੁੱਤਰ ਦਰਸ਼ਨ ਸਿੰਘ, ਸਿਮਰਨਜੀਤ ਸਿੰਘ ਸਿੰਮੂ ਪੁੱਤਰ ਜਸਵੀਰ ਸਿੰਘ, ਗੁਰਦੀਪ ਸਿੰਘ ਕਰਨ ਪੁੱਤਰ ਅਵਤਾਰ ਸਿੰਘ ਵਾਸੀਆਨ ਪਿੰਡ ਪਬਰੀ ਥਾਣਾ ਖੇੜੀ ਗੰਡਿਆ ਜ਼ਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਮੋਨੂੰ ਪੁੱਤਰ ਫੂਲ ਸਿੰਘ ਵਾਸੀ ਪੰਜਾਬ ਇਨਕਲੇਵ ਕਾਲੋਨੀ ਭੋਗਲਾ ਰੋਡ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦਾ ਇੱਕ ਸਾਥੀ ਸਾਹਿਬ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਪਬਰੀ ਦੀ ਗ੍ਰਿਫਤਾਰੀ ਬਾਕੀ ਹੈ ਜੋ ਸਾਹਿਬ ਸਿੰਘ ਦੇ ਖ਼ਿਲਾਫ਼ ਪਹਿਲਾ ਮੁਕੱਦਮਾ ਦਰਜ ਹੈ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਕ੍ਰਿਪਾਨ ਬਰਾਮਦ ਕੀਤੀ ਗਈ ਹੈ।
ਗ੍ਰਿਫਤਾਰ ਵਿਅਕਤੀ ਆਪਸ ਵਿੱਚ ਦੋਸਤ ਹਨ ਜਿੰਨਾ ਵਿੱਚ ਮਨਪ੍ਰੀਤ ਸਿੰਘ ਮਨੀ, ਸਿਮਰਨਜੀਤ ਸਿੰਘ ਸਿੰਮੂ ਅਤੇ ਸੰਦੀਪ ਸਿੰਘ ਮੋਨੂੰ ਜੋ ਕਿ ਪੈਟਰੋਲ ਪੰਪ ਦੇ ਵਰਕਰ ਹਨ ਜਿੰਨਾ ਨੇ ਸਲਾਹ ਮਸਬਰਾ ਕਰ ਕੇ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਕੇ ਇਸ ਲੁੱਟ ਖੋਹ ਗੁਰਦੀਪ ਸਿੰਘ ਕਰਨ ਅਤੇ ਸਾਹਿਬ ਸਿੰਘ ਨੇ ਅੰਜਾਮ ਦਿੱਤਾ ਹੈ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨਾ ਨੂੰ ਪੇਸ਼ ਅਦਾਲਤ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।