ਵਿਦੇਸ਼ ਤੋਂ ਵਾਪਸ ਪਰਤਣ ਲੱਗੇ ਨੌਜਵਾਨ ਨੇ ਹਾਦਸੇ 'ਚ ਗੁਆਈ ਜਾਨ, ਤਬੂਤ 'ਚ ਬੰਦ ਹੋ ਕੇ ਆਇਆ ਵਾਪਸ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 17 ਸਤੰਬਰ 2024: ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਬਲਾਕ ਦੇ ਪਿੰਡ ਸ਼ਾਲਾਪੁਰ ਬੇਟ ਨਿਵਾਸੀ ਗਰੀਬ ਵਿਅਕਤੀ ਨਵਜੋਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਫੌਜੀ ਕਮਾਈ ਕਰਨ ਲਈ ਦੁਬਈ ਗਿਆ ਸੀ ਪਰ ਉਸ ਨੇ ਕਦੇ ਸੋਚਿਆ ਨਹੀਂ ਸੀ, ਇਹ ਭਾਣਾ ਵਰਤ ਜਾਵੇਗਾ, ਜਦ ਉਹ ਘਰ ਵਾਪਸ ਆਉਣ ਲਈ ਸੋਚ ਰਿਹਾ ਸੀ ਕਿ ਅਚਾਨਕ ਹਾਦਸੇ ਨਾਲ ਉਸ ਦੀ ਮੌਤ ਹੋ ਗਈ।
ਲਾਸ਼ ਨੂੰ ਭਾਰਤ ਲਿਆਉਣ ਲਈ ਦੁਬਈ ਦੇ ਵੱਡੇ ਕਾਰੋਬਾਰੀ ਹਰਭਜਨ ਸਿੰਘ ਨੇ ਸਾਰਾ ਖਰਚਾ ਆਪਣੇ ਕੋਲੋ ਕਰਕੇ ਦੁਬਈ ਤੋਂ ਨਵਜੋਤ ਸਿੰਘ ਦੀ ਲਾਸ਼ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਤੇ ਹਵਾਈ ਜਹਾਜ ਰਾਹੀਂ ਲਾਸ਼ ਏਅਰਪੋਰਟ ਤੋਂ ਲੈ ਕੇ ਪਿੰਡ ਸ਼ਾਲਾਪੁਰ ਬੇਟ ਲਿਆਂਦੀ ਗਈ, ਜਿੱਥੇ ਮ੍ਰਿਤਕ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਕਰ ਦਿੱਤਾ ਗਿਆ।