ਮੁਹਾਲੀ ’ਚ ਮਹਿੰਗੀ ਹੋਵੇਗੀ ਜਾਇਦਾਦ, ਕਲੈਕਟਰ ਰੇਟਾਂ ’ਚ 26 ਤੋਂ 50 ਫੀਸਦੀ ਵਾਧਾ
ਮੁਹਾਲੀ, 17 ਸਤੰਬਰ, 2024: ਮੁਹਾਲੀ ਵਿਚ ਰਿਹਾਇਸ਼ੀ, ਕਮਰਸ਼ੀਅਲ ਤੇ ਇੰਡਸਟਰੀਅਲ ਥਾਂ ਖਰੀਦਣੀ ਹੁਣ ਮਹਿੰਗੀ ਹੋ ਜਾਵੇਗੀ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ 2024-25 ਲਈ ਕਲੈਕਟਰ ਰੇਟਾਂ ਵਿਚ 26 ਤੋਂ 50 ਫੀਸਦੀ ਵਾਧਾ ਕਰ ਦਿੱਤਾ ਹੈ।
ਜ਼ਿਲ੍ਹਾ ਮਾਲ ਅਫਸਰ ਅਮਨ ਚਾਵਲਾ ਮੁਤਾਬਕ ਕਲੈਕਟਰ ਰੇਟਾਂ ਵਿਚ ਕੀਤਾ ਵਾਧਾ 16 ਸਤੰਬਰ ਤੋਂ ਲਾਗੂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 2021 ਵਿਚ ਕਲੈਕਟਰ ਰੇਟ ਵਿਚ 35 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਫਿਰ 2022 ਵਿਚ 42 ਤੋਂ 76 ਫੀਸਦੀ ਦਾ ਵਾਧਾ ਕੀਤਾ ਗਿਆ ਸੀ।