← ਪਿਛੇ ਪਰਤੋ
ਜੰਮੂ-ਕਸ਼ਮੀਰ ਚੋਣਾਂ: ਸਵੇਰੇ 9.00 ਵਜੇ ਤੱਕ ਪਈਆਂ 11.1 ਫੀਸਦੀ ਵੋਟਾਂ ਸ੍ਰੀਨਗਰ, 18 ਸਤੰਬਰ, 2024: ਜੰਮੂ-ਕਸ਼ਮੀਰ ਵਿਚ ਅੱਜ ਪਹਿਲੇ ਗੇੜ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਸਵੇਰੇ 9.00 ਵਜੇ ਤੱਕ 11.1 ਫੀਸਦੀ ਪੋਲਿੰਗ ਰਿਕਾਰਡ ਕੀਤੀ ਗਈ। ਸੂਬੇ ਵਿਚ 7 ਜ਼ਿਲ੍ਹਿਆਂ ਦੀਆਂ 24 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਜੰਮੂ-ਕਸ਼ਮੀਰ ਵਿਚ ਇਕ ਦਹਾਕੇ ਮਗਰੋਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿਚ ਸੂਬੇ ਦਾ ਦਰਜਾ ਬਹਾਲ ਹੋਣਾ ਵੱਡਾ ਮੁੱਦਾ ਬਣਿਆ ਹੋਇਆ ਹੈ। ਨੈਸ਼ਨਲ ਕਾਨਫਰੰਸ ਅਤੇ ਪੀ ਡੀ ਪੀ ਨੇ ਧਾਰਾ 370 ਬਹਾਲ ਕਰਨ ਦਾ ਵਾਅਦਾ ਆਪੋ ਆਪਣੇ ਚੋਣ ਮਨੋਰਥ ਵਿਚ ਕੀਤਾ ਹੋਇਆ ਹੈ।
Total Responses : 80