ਲੁਟੇਰੇ ਏਟੀਐਮ ਮਸ਼ੀਨ ਵਿੱਚੋਂ 17 ਲੱਖ ਲੁੱਟ ਕੇ ਫਰਾਰ
ਦੀਪਕ ਜੈਨ
ਜਗਰਾਉਂ, 17 ਸਤੰਬਰ 2024 : ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ । ਬੀਤੀ ਰਾਤ ਨਕਾਬਪੋਸ਼ ਵਿਅਕਤੀਆਂ ਨੇ ਨੇੜਲੇ ਪਿੰਡ ਲੰਮੇ ਜੱਟਪੁਰਾ ਵਿੱਚ ਪੀਐਨਬੀ ਬੈਂਕ ਦਾ ਏਟੀਐਮ ਗੈਸ ਕਟਰ ਨਾਲ ਕੱਟ ਕੇ 17 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਾਮ ਜੱਟਪੁਰਾ ਵਿੱਚ ਪੀਐਨਬੀ ਬੈਂਕ ਦੀ ਬਰਾਂਚ ਅੱਗੇ ਇੱਕ ਏ.ਟੀ.ਐਮ. ਅੱਜ ਤੜਕੇ ਕਰੀਬ ਡੇਢ ਵਜੇ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਨਕਾਬਪੋਸ਼ ਵਿਅਕਤੀਆਂ ਨੇ ਗੈਸ ਕਟਰ ਨਾਲ ਏਟੀਐਮ ਨੂੰ ਕੱਟ ਕੇ 17 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ।
ਬੁੱਧਵਾਰ ਸਵੇਰੇ 6:30 ਵਜੇ ਬੈਂਕ ਦੇ ਨੇੜੇ ਰਹਿੰਦੇ ਮਕਾਨ ਮਾਲਕ ਨੇ ਬੈਂਕ ਮੈਨੇਜਰ ਨੂੰ ਸੂਚਨਾ ਦਿੱਤੀ ਕਿ ਬੈਂਕ ਦਾ ਏ.ਟੀ.ਐਮ. ਲੁੱਟਿਆ ਗਿਆ ਹੈ। ਸੂਚਨਾ ਤੋਂ ਬਾਅਦ ਬੈਂਕ ਮੈਨੇਜਰ ਤੋਂ ਇਲਾਵਾ ਜਗਰਾਉਂ, ਰਾਏਕੋਟ ਅਤੇ ਹਠੂਰ ਤੋਂ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ | ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਪਹਿਲਾਂ ਏ.ਟੀ.ਐਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ 'ਤੇ ਸਪਰੇਅ ਕੀਤੀ ਅਤੇ ਫਿਰ ਕਟਰ ਨਾਲ ਏ.ਟੀ.ਐਮ ਦਾ ਸ਼ਟਰ ਕੱਟ ਕੇ ਅੰਦਰ ਦਾਖ਼ਲ ਹੋਏ | ਇਸ ਤੋਂ ਬਾਅਦ ਲੁਟੇਰੇ ਏਟੀਐਮ ਵਿੱਚੋਂ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਏ ਹਨ।