← ਪਿਛੇ ਪਰਤੋ
ਬਰਨਾਲਾ ਦੇ ਸਿਵਲ ਸਰਜਨ ਤੇ ਸੀਨੀਅਰ ਅਸਿਸਟੈਂਟ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਸਪੈਂਡ ਬਰਨਾਲਾ, 19 ਸਤੰਬਰ, 2024: ਬਰਨਾਲਾ ਦੇ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਅਤੇ ਸੀਨੀਅਰ ਅਸਿਸਟੈਂਟ ਅਸ਼ਵਨੀ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਪਾ ਮੰਡੀ ਦੇ ਇਕ ਡਾਕਟਰ ਨੇ ਛੁੱਟੀ ਮੰਗੀ ਤਾਂ ਉਸ ਕੋਲੋਂ ਰਿਸ਼ਵਤ ਮੰਗੀ ਗਈ। ਉਸਨੇ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਅਤੇ ਜਾਂਚ ਹੋਣ ’ਤੇ ਸਿਵਲ ਸਰਜਨ ਤੇ ਸੀਨੀਅਰ ਅਸਿਸਟੈਂਟ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ।
Total Responses : 80