ਕਾਲਕਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫ਼ਲੇ ’ਤੇ ਗੋਲੀਬਾਰੀ, ਇੱਕ ਨੂੰ ਲੱਗੀ ਗੋਲੀ (ਵੀਡੀਓ ਵੀ ਦੇਖੋ)
ਰਮੇਸ਼ ਗੋਇਤ
ਕਾਲਕਾ, 20 ਸਤੰਬਰ 2024 - ਰਾਏਪੁਰ ਰਾਣੀ ਨੇੜਲੇ ਪਿੰਡ ਭੜੌਲੀ ਵਿੱਚ ਕਾਲਕਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫ਼ਲੇ ’ਤੇ ਗੋਲੀਬਾਰੀ ਹੋਣ ਦੀ ਸੂਚਨਾ ਹੈ। ਇਸ ਗੋਲੀਬਾਰੀ 'ਚ ਪ੍ਰਦੀਪ ਚੌਧਰੀ ਸਮਰਥਕ ਗੋਲਡੀ ਨੂੰ ਗੋਲੀ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਗੋਲਡੀ ਖੇੜੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਗੋਲੀਬਾਰੀ ਕਰਨ ਵਾਲਿਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/842166788074318