ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਨੇ 8 ਬਾਗੀ ਆਗੂ ਪਾਰਟੀ ਵਿਚੋਂ ਕੱਢੇ
ਚੰਡੀਗੜ੍ਹ, 30 ਸਤੰਬਰ, 2024: ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਉਤਰਣ ਵਾਲੇ ਸੰਦੀਪ ਗਰਗ ਸਮੇਤ ਆਜ਼ਾਦ ਚੋਣ ਲੜਨ ਵਾਲੇ 8 ਬਾਗੀ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਇਹਨਾਂ ਆਗੂਆਂ ਨੂੰ 6 ਸਾਲ ਵਾਸਤੇ ਕੱਢਿਆ ਗਿਆ ਹੈ
ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਦੱਸਿਆ ਕਿ ਜਿਹੜੇ ਆਗੂਆਂ ਨੂੰ ਪਾਰਟੀ ਵਿਚੋਂ ਕੱਢਿਆ ਗਿਆ ਹੈ, ਉਹਨਾਂ ਵਿਚ ਰਣਜੀਤ ਚੌਟਾਲਾ, ਜ਼ਿਲ੍ਹੇ ਰਾਮ ਸ਼ਰਮਾ, ਬਚਨ ਸਿੰਘ ਆਰਿਆ, ਰਾਧਾ ਅਹਿਲਾਵਤ, ਨਵੀਨ ਗੋਇਲ, ਦਵਿੰਦਰ ਕਲਿਆਣ ਅਤੇ ਕੇਹਰ ਸਿੰਘ ਰਾਵਤ ਸ਼ਾਮਲ ਹਨ।