ਜਦੋਂ ਦੀਆਂ ਬਣੀਆਂ ਪੰਚਾਇਤਾਂ ਇਸ ਪਿੰਡ ਵਿੱਚ ਸਿਰਫ ਦੋ ਵਾਰ ਹੋਈਆਂ ਸਰਪੰਚੀ ਦੀਆਂ ਚੋਣਾਂ
ਇਸ ਵਾਰ ਵੀ ਚੁਣੀ ਸਰਵ ਸੰਮਤੀ ਨਾਲ ਜਿਲੇ ਦੀ ਪਹਿਲੀ ਮਹਿਲਾ ਸਰਪੰਚ
ਰੋਹਿਤ ਗੁਪਤਾ
ਗੁਰਦਾਸਪੁਰ, 30 ਸਤੰਬਰ 2024 - ਗੁਰਦਾਸਪੁਰ ਦੇ ਪਿੰਡ ਔਗਰਾ ਦੇ ਲੋਕਾਂ ਨੇ ਸਰਬ ਸੰਮਤੀ ਨਾਲ ਪਹਿਲੀ ਮਹਿਲਾ ਸਰਪੰਚ ਚੁਣ ਕੇ ਮਿਸਾਲ ਕਾਇਮ ਕੀਤੀ ਹੈ। ਰਾਜਨਪ੍ਰੀਤ ਕੌਰ ਨਾਂ ਦੀ ਨੌਜਵਾਨ ਔਰਤ ਨੂੰ ਪਿੰਡ ਵਾਸੀਆ ਵੱਲੋਂ ਸਰਪੰਚਣੀ ਚੁਣਿਆ ਗਿਆ ਹੈ। ਉੱਥੇ ਹੀ ਉਸ ਦੇ ਨਾਲ ਦੋ ਹੋਰ ਮਹਿਲਾ ਪੰਚ ਅਤੇ ਤਿੰਨ ਪੁਰਸ਼ ਪੰਚ ਵੀ ਸਰਬ ਸੰਤੀ ਨਾਲ ਚੁਣ ਲਏ ਗਏ ਹਨ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਦੋਂ ਦੀਆਂ ਪੰਚਾਇਤਾਂ ਬਣ ਰਹੀਆਂ ਹਨ ਪਿੰਡ ਵਿੱਚ ਜਿਆਦਾਤਰ ਸਰਬ ਸੰਮਤੀ ਨਾਲ ਇਹ ਸਰਪੰਚ ਦੀ ਚੋਣ ਕੀਤੀ ਜਾ ਰਹੀ ਹੈ। ਸਿਰਫ ਦੋ ਵਾਰ ਚਲੋ ਪਿੰਡ ਵਿੱਚ ਚੋਣਾਂ ਹੋਈਆਂ ਹਨ । ਇਸ ਦੇ ਨਾਲ ਹੀ ਪਿੰਡ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਪਿੰਡ ਬਿਲਕੁਲ ਨਸ਼ਾ ਮੁਕਤ ਹੈ।
ਨਵੀਂ ਬਣੀ ਸਰਪੰਚ ਰਾਜਨਦੀਪ ਕੌਰ, ਪੰਚ ਸਲਵਿੰਦਰ ਕੌਰ ਅਤੇ ਪੰਚ ਰਸ਼ਪਾਲ ਸਿੰਘ ਨੇ ਦੱਸਿਆ ਕਿ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਜਦੋਂ ਦੀਆਂ ਪੰਚਾਇਤਾਂ ਬਣੀਆਂ ਹਨ ਉਹਨਾਂ ਦੇ ਪਿੰਡ ਔਗਰਾ ਵਿਖੇ ਸਰਬ ਸੰਮਤੀ ਨਾਲ ਹੀ ਸਰਪੰਚ ਦੀ ਚੋਣ ਕੀਤੀ ਜਾਂਦੀ ਹੈ ਸਿਰਫ ਦੋ ਵਾਰ ਹੀ ਚੌਣਾਂ ਕਰਾਉਣ ਦੀ ਲੋੜ ਪਈ ਹੈ। ਨਵੀਂ ਬਣੀ ਸਰਪੰਚ ਰਾਜਨਦੀਪ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਵਿਕਾਸ ਕਰ ਰਹੇ ਜੇ ਕਰਵਾਉਣ ਵਾਲੇ ਹਨ। ਜਿਵੇਂ ਪਾਣੀ ਦੇ ਨਿਕਾਸੀ ਦੀ ਸਮੱਸਿਆ ਹੈ, ਸ਼ਮਸ਼ਾਨ ਘਾਟ ਬਣਾਉਣ ਵਾਲਾ ਹੈ ਤੇ ਕੁਝ ਗਲੀਆਂ ਤੇ ਸੜਕਾਂ ਟੁੱਟ ਗਆ ਹਨ ਜਿਨਾਂ ਨੂੰ ਤਰਜੀਹ ਦੇ ਅਧਾਰ ਤੇ ਉਹ ਠੀਕ ਕਰਵਾਉਣਗੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਅਤੇ ਪੰਚਾਂ ਦੇ ਸਹਿਯੋਗ ਅਤੇ ਸਲਾਹ ਮਸ਼ਵਰੇ ਨਾਲ ਹੀ ਉਹ ਹਰ ਕੰਮ ਕਰਨਗੇ।