ਪ੍ਰਾਈਵੇਟ ਸਕੂਲ ਦੇ ਮਾਲਕ ਨੂੰ ਮਾਰੀਆਂ ਗੋਲੀਆਂ, ਪੜ੍ਹੋ ਪੂਰਾ ਮਾਮਲਾ
ਰਵਿੰਦਰ ਸਿੰਘ
ਸਮਰਾਲਾ, 30 ਸਤੰਬਰ 2024 : ਸਮਰਾਲਾ 'ਚ ਪੈਂਦੇ ਗੜੀ ਪੁੱਲ 'ਤੇ ਫਰਚੂਨਰ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਇੱਕ ਨਾਮੀ ਪ੍ਰਾਈਵੇਟ ਸਕੂਲ ਦੇ ਮਾਲਕ 'ਤੇ ਦੂਸਰੀ ਗੱਡੀ i20 ਗੱਡੀ ਵਿੱਚ ਸਵਾਰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਖਮੀ ਹੋਏ ਸਕੂਲ ਮਾਲਕ ਨੂੰ ਸਮਰਾਲਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਸ ਦੀ ਜਿਆਦਾ ਗੰਭੀਰ ਹਾਲਤ ਦਿਖਦੇ ਹੋਏ ਡਾਕਟਰਾਂ ਨੇ ਚੰਡੀਗੜ ਰੈਫਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੇ ਨਾਮੀ ਪ੍ਰਾਈਵੇਟ ਸਕੂਲ ਦੇ ਮਾਲਕ ਬਲਦੇਵ ਸਿੰਘ ਆਪਣੀ ਫਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਮਾਛੀਵਾੜਾ ਸਾਹਿਬ ਤੋਂ ਸਮਰਾਲਾ ਵੱਲ ਨੂੰ ਆ ਰਹੇ ਸਨ ਤਾਂ ਜਦੋਂ ਫਰਚੂਨਰ ਗੱਡੀ ਗੜੀ ਪੁੱਲ ਦੇ ਕੋਲ ਪਹੁੰਚਦੀ ਹੈ ਤਾਂ ਪਿੱਛੇ ਤੋਂ ਆ ਰਹੀ I20 ਕਾਰ ਜਿਸ ਦੇ ਵਿੱਚ ਦੋ ਅਣਪਛਾਤੇ ਹਮਲਾਵਰ ਸਵਾਰ ਵਿਅਕਤੀਆ ਨੇ ਫਰਚੂਨਰ ਗੱਡੀ ਦੇ ਬਰਾਬਰ ਗੱਡੀ ਤੇਜ ਸਪੀਡ ਨਾਲ ਲਗਾ ਕੇ ਫਰਚੂਨਰ ਗੱਡੀ ਦੇ ਪਿੱਛੇ ਬੈਠੇ ਬਲਦੇਵ ਸਿੰਘ ਦੇ ਗੋਲੀਆ ਮਾਰ ਦਿੱਤੀਆ।
ਜਦੋਂ ਹਮਲਾਵਰਾਂ ਵੱਲੋਂ ਗੋਲੀ ਮਾਰੀ ਗਈ ਤਾਂ ਉਸ ਸਮੇਂ ਜਖਮੀ ਬਲਦੇਵ ਸਿੰਘ ਫੋਨ ਤੇ ਗੱਲ ਕਰ ਰਹੇ ਸਨ ਤਾਂ ਗੋਲੀ ਫੋਨ ਨੂੰ ਛੂੰਦੇ ਹੋਏ ਕਾਰਤੂਸ ਦੇ ਕੁਛ ਹਿੱਸੇ ਬਲਦੇਵ ਸਿੰਘ ਦੀ ਗਰਦਨ ਤੇ ਜਾ ਲੱਗੇ ਜਿਸ ਨਾਲ ਬਲਦੇਵ ਸਿੰਘ ਜਖਮੀ ਹੋ ਗਏ। ਜਖਮੀ ਹਾਲਤ ਦੇ ਵਿੱਚ ਬਲਦੇਵ ਸਿੰਘ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ।ਸਰਕਾਰੀ ਹਸਪਤਾਲ ਦੇ ਡਾਕਟਰ ਸੰਚਾਰੀਕਾ ਸ਼ਾਹ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਨਿਵਾਸੀ ਚੰਡੀਗੜ੍ਹ ਜਖਮੀ ਹਾਲਤ ਦੇ ਵਿੱਚ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਆਏ ਸਨ ਜਖਮੀ ਦੇ ਗੋਲੀ ਗਰਦਨ ਤੇ ਲੱਗੀ ਹੋਈ ਸੀ। ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਹਸਪਤਾਲ ਰੈਫਰ ਕਰ ਦਿੱਤਾ ਗਿਆ।