ਅੱਜ ਤੋਂ ਵਪਾਰਕ ਰਸੋਈ ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ ?
ਨਵੀਂ ਦਿੱਲੀ: ਜਿਵੇਂ ਕਿ ਪਹਿਲਾਂ ਹੀ ਤੈਅ ਸੀ ਕਿ ਅਕਤੂਬਰ ਮਹੀਨਾ ਚੜ੍ਹਦੇ ਹੀ ਸਲੰਡਰ ਮਹਿੰਗਾ ਹੋ ਜਾਵੇਗਾ। ਹੋਇਆ ਵੀ ਇਸੀ ਤਰ੍ਹਾਂ ਕਿ ਅੱਜ ਵਪਾਰਕ ਸਲੰਡਰ ਮਹਿੰਗਾ ਹੋ ਗਿਆ ਹੈ। ਇਸ ਦਾ ਅਸਰ ਵਪਾਰ ਦੇ ਨਾਲ ਨਾਲ ਆਮ ਲੋਕਾਂ ਉਤੇ ਵੀ ਪੈਣਾ ਤੈਅ ਹੀ ਹੈ। ਦਰਅਸਲ LPG ਸਿਲੰਡਰ ਦੇ ਨਵੇਂ ਰੇਟ ਅੱਜ 1 ਅਕਤੂਬਰ ਨੂੰ ਜਾਰੀ ਕੀਤੇ ਗਏ ਹਨ।
ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕਰੀਬ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅੱਜ ਤੋਂ ਦਿੱਲੀ 'ਚ LPG ਕਮਰਸ਼ੀਅਲ ਸਿਲੰਡਰ 1740 ਰੁਪਏ 'ਚ ਮਿਲੇਗਾ। ਇਹ ਦਰ ਇੰਡੇਨ ਸਿਲੰਡਰ ਲਈ ਹੈ। ਇੱਥੇ ਘਰੇਲੂ ਐਲਪੀਜੀ ਸਿਲੰਡਰ ਦੇ ਰੇਟ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇੱਥੇ ਹੁਣ ਵੀ 14 ਕਿਲੋ ਦੇ ਸਿਲੰਡਰ ਦੀ ਕੀਮਤ ਸਿਰਫ 803 ਰੁਪਏ ਹੈ। ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1692.50 ਰੁਪਏ, ਕੋਲਕਾਤਾ ਵਿੱਚ ਇਹ 1850.50 ਰੁਪਏ ਅਤੇ ਚੇਨਈ ਵਿੱਚ 1903 ਰੁਪਏ ਹੋਵੇਗੀ।