← ਪਿਛੇ ਪਰਤੋ
ਐਕਟਰ ਗੋਵਿੰਦਾ ਦੇ ਲੱਤ ਵਿਚ ਲੱਗੀ ਗੋਲੀ, ਹਸਪਤਾਲ ਕਰਵਾਇਆ ਦਾਖਲ ਮੁੰਬਈ, 1 ਅਕਤੂਬਰ, 2024: ਐਕਟਰ ਅਤੇ ਸ਼ਿਵ ਸੈਨਾ ਆਗੂ ਗੋਵਿੰਦਾ ਦੀ ਆਪਣੀ ਰਿਵਾਲਵਰ ਨਾਲ ਅਚਨਚੇਤ ਚੱਲੀ ਗੋਲੀ ਉਹਨਾਂ ਦੀ ਲੱਤ ਵਿਚ ਲੱਗ ਗਈ ਜਿਸ ਮਗਰੋਂ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੋਵਿੰਦਾ ਨਾਲ ਇਹ ਹਾਦਸਾ ਉਸ ਦੇ ਲਾਇਸੈਂਸੀ ਰਿਵਾਲਵਰ ਕਾਰਨ ਵਾਪਰਿਆ ਹੈ। ਦੱਸਿਆ ਜਾਂਦਾ ਹੈ ਕਿ ਅਦਾਕਾਰ ਆਪਣੀ ਬੰਦੂਕ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ ਜੋ ਸਿੱਧੀ ਉਸ ਦੀ ਲੱਤ ਵਿੱਚ ਲੱਗੀ। ਇਸ ਕਾਰਨ ਅਦਾਕਾਰ ਜ਼ਖਮੀ ਹੋ ਗਿਆ। ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਖਬਰ ਸਾਹਮਣੇ ਆਉਂਦੇ ਹੀ ਅਦਾਕਾਰ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ। ਪ੍ਰਸ਼ੰਸਕ ਦੁਆ ਕਰ ਰਹੇ ਹਨ ਕਿ ਗੋਵਿੰਦਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ।
Total Responses : 111