← ਪਿਛੇ ਪਰਤੋ
ਅੰਮ੍ਰਿਤਸਰ 'ਚ ਫਿਰ ਤੋਂ ਚਲੀਆਂ ਤਾੜ-ਤਾੜ ਗੋਲੀਆਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ 1 ਅਕਤੂਬਰ 2024 : ਅੰਮ੍ਰਿਤਸਰ ਵਿੱਚ ਆਏ ਦਿਨ ਹੀ ਗੋਲੀ ਚੱਲਣ ਦੀ ਵਾਰਦਾਤ ਆਮ ਹੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅਤੇ ਹੁਣ ਤਾਂ ਡਾਕਟਰਾਂ ਵੱਲੋਂ ਵੀ ਗੋਲੀਆਂ ਚਲਾ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਤੇ ਇਸਲਾਮਾਬਾਦ ਇਲਾਕੇ ਦਾ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਡਾਕਟਰ ਦੇ ਘਰ ਦੇ AC ਦੀ ਸਰਵਿਸ ਕੀਤੀ ਗਈ ਅਤੇ 3500 ਰੁਪਏ ਲੈਣ ਵਾਸਤੇ ਜਿਸ ਤਰ੍ਹਾਂ ਹੀ ਡਾਕਟਰ ਕੋਲੋਂ ਰੁਪਏ ਮੰਗੇ ਗਏ ਤਾਂ ਉਹਨਾਂ ਵੱਲੋਂ ਉੱਥੇ ਖਲੋਤੇ ਨੌਜਵਾਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ । ਜਿਸ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਜਲਦੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
Total Responses : 111