ਚੰਡੀਗੜ੍ਹ ਯੂਨੀਵਰਸਿਟੀ ਦਾ ਤਿੰਨ ਰੋਜ਼ਾ ਗਲੋਬਲ ਐਜੂਕੇਸ਼ਨ ਸਮਿਟ-2024, 3 ਅਕਤੂਬਰ ਨੂੰ ਹੋਵੇਗਾ ਸ਼ੁਰੂ
ਹਰਜਿੰਦਰ ਸਿੰਘ ਭੱਟੀ
- ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਜੇਰਾਰਡ ਹੂਫਟ ਕਰਨਗੇ ਸਮਿਟ ਦਾ ਉਦਘਾਟਨ
- 3 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਹੇ ਚੰਡੀਗੜ੍ਹ ਯੂਨੀਵਰਸਿਟੀ ਦੇ 3 ਰੋਜ਼ਾ ਗਲੋਬਲ ਐਜੂਕੇਸ਼ਨ ਸਮਿਟ-2024 ’ਚ 30 ਦੇਸ਼ਾਂ ਤੋਂ 60 ਉੱਘੇ ਸਿੱਖਿਆ ਸ਼ਾਸਤਰੀ ਲੈਣਗੇ ਹਿੱਸਾ
ਮੋਹਾਲੀ, 1 ਅਕਤੂਬਰ 2024 - ਉੱਘੀ ਸਿੱਖਿਆ ਦੇ ਖੇਤਰ ਵਿਚ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਭਾਰਤ ਦੀ ਪ੍ਰਮੁੱਖ ਚੰਡੀਗੜ੍ਹ ਯੂਨੀਵਰਸਿਟੀ, 3 ਅਕਤੂਬਰ ਤੋਂ 5 ਅਕਤੂਬਰ ਤੱਕ ਤਿੰਨ-ਰੋਜ਼ਾ ਚੌਥੇ ਗਲੋਬਲ ਐਜੂਕੇਸ਼ਨ ਸਮਿਟ (GES) 2024 ਦੀ ਮੇਜ਼ਬਾਨੀ ਕਰਨ ਜਾ ਰਹੀ ਹੈ। ਇਸ ਸੰਮੇਲਨ ਦਾ ਉਦੇਸ਼ 'ਟਿਕਾਊ ਤੇ ਬਰਾਬਰੀ ਦੀ ਸਿੱਖਿਆ' ਹੋਵੇਗਾ ਅਤੇ ਇਸ ਸੰਮੇਲਨ ਵਿਚ 30 ਤੋਂ ਵੱਧ ਦੇਸ਼ਾਂ ਦੀਆਂ 50 ਉੱਚ ਦਰਜੇ ਦੀਆਂ ਯੂਨੀਵਰਸਿਟੀਆਂ ਤੋਂ 60 ਉੱਘੇ ਸਿੱਖਿਆ ਸ਼ਾਸਤਰੀ ਸ਼ਾਮਲ ਹੋਣਗੇ।
ਸਮਿਟ ਸਬੰਧੀ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, "ਭੌਤਿਕ ਵਿਗਿਆਨ ਵਿਚ ਡੱਚ ਨੋਬਲ ਪੁਰਸਕਾਰ ਜੇਤੂ, ਪ੍ਰੋਫੈਸਰ ਜੇਰਾਰਡ ਹੂਫਟ ਮੁੱਖ ਮਹਿਮਾਨ ਹੋਣਗੇ ਅਤੇ ਯੂਨੀਵਰਸਿਟੀ ਕੈਂਪਸ ਵਿਚ ਸੰਮੇਲਨ ਦਾ ਉਦਘਾਟਨ ਕਰਨਗੇ। ਤਿਰਪਥ ਮੋਂਗਕੋਲਨਾਵਿਨ, ਮੰਤਰੀ ਅਤੇ ਡਿਪਟੀ ਚੀਫ਼ ਆਫ਼ ਮਿਸ਼ਨ, ਰਾਇਲ ਥਾਈ ਅੰਬੈਸੀ, ਨਵੀਂ ਦਿੱਲੀ ਅਤੇ ਜੋਸੇਲ ਐਫ ਇਗਨਾਸੀਓ, ਰਾਜਦੂਤ-ਨਿਯੁਕਤ, ਫਿਲੀਪੀਨਜ਼ ਦਾ ਦੂਤਾਵਾਸ, ਨਵੀਂ ਦਿੱਲੀ, ਇਸ ਸੰਮੇਲਨ ਵਿਚ ਸਨਮਾਨਤ ਮਹਿਮਾਨ ਵਜੋਂ ਸ਼ਾਮਲ ਹੋਣਗੇ।"
ਉਨ੍ਹਾਂ ਅੱਗੇ ਕਿਹਾ, “ਇਹ ਚੌਥਾ ਗਲੋਬਲ ਐਜੂਕੇਸ਼ਨ ਸਮਿਟ 2024 ਨਵੀਂ ਸਿੱਖਿਆ ਨੀਤੀ, 2020 ਦੇ ਅਨੁਸਾਰ ਹੈ ਜੋ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਮੌਕੇ ਪ੍ਰਦਾਨ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਚੋਟੀ ਦੀਆਂ ਭਾਰਤੀ ਸੰਸਥਾਵਾਂ ਅਤੇ ਵਿਸ਼ਵ ਪੱਧਰ 'ਤੇ ਦਰਜਾ ਪ੍ਰਾਪਤ ਵਿਦੇਸ਼ੀ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਮੰਗ ਪੇਸ਼ ਕਰੇਗਾ। ਇਸ ਸੰਮੇਲਨ ਨਾਲ, ਚੰਡੀਗੜ੍ਹ ਯੂਨੀਵਰਸਿਟੀ 50 ਗਲੋਬਲ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ 60 ਉੱਘੇ ਸਿੱਖਿਆ ਸ਼ਾਸਤ੍ਰੀਆਂ ਨੂੰ ਸਾਂਝੇ ਖੋਜ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਲਈ ਇੱਕ ਸਾਂਝਾ ਰੋਡਮੈਪ ਬਣਾਉਣ ਦੀ ਇਜਾਜ਼ਤ ਦੇਣ ਵਾਲਾ ਤੇ ਆਪਣੇ ਭਵਿੱਖਵਾਦੀ ਵਿਚਾਰਾਂ ਨੂੰ ਸਾਂਝਾ ਕਰਨ ਵਾਲਾ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ, ਨਵੀਂ ਸਿੱਖਿਆ ਨੀਤੀ 2020 ਤਹਿਤ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਇਸ ਸੰਮੇਲਨ ਦੌਰਾਨ ਸਾਂਝੀ ਖੋਜ, ਸਿੱਖਿਆ ਸਹਿਯੋਗ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮਾਂ ਲਈ ਸਮਝੌਤਿਆਂ (MoU) 'ਤੇ ਹਸਤਾਖਰ ਵੀ ਕਰੇਗੀ।
ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਪ੍ਰੋਫੈਸਰ ਹੂਫਟ ਨੂੰ 1999 ਵਿਚ ਭੌਤਿਕ ਵਿਗਿਆਨ ਅੰਦਰ "ਭੌਤਿਕ ਵਿਗਿਆਨ 'ਚ ਇਲੈਕਟ੍ਰੋਵੀਕ ਪਰਸਪਰ ਕ੍ਰਿਆਵਾਂ ਦੀ ਕੁਆਂਟਮ ਬਣਤਰ ਨੂੰ ਸਪੱਸ਼ਟ ਕਰਨ ਲਈ" ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਨੀਦਰਲੈਂਡ ਦੀ ਯੂਟਰੇਕਟ ਯੂਨੀਵਰਸਿਟੀ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਹੂਫਟ ਨੇ ਹਾਰਵਰਡ, SLAC ਅਤੇ ਕੈਲਟੇਕ ਵਿਚ ਵੀ ਪੜ੍ਹਾਇਆ ਹੋਇਆ ਹੈ। ਨੋਬਲ ਪੁਰਸਕਾਰ ਤੋਂ ਇਲਾਵਾ, ਪ੍ਰੋਫੈਸਰ ਹੂਫਟ ਨੂੰ ਡੈਨੀ ਹੇਨਮੈਨ ਪੁਰਸਕਾਰ, ਸ਼ਿਕਾਗੋ ਯੂਨੀਵਰਸਿਟੀ ਤੋਂ ਸਾਇੰਸ ਦੀ ਆਨਰੇਰੀ ਡਾਕਟਰੇਟ, ਇਜ਼ਰਾਈਲ ਰਾਜ ਦਾ ਵੁਲਫ ਪੁਰਸਕਾਰ, ਪਾਈਸ ਇਲੈਵਨ ਮੈਡਲ (ਵੈਟੀਕਨ), ਅਤੇ ਲੋਰੇਂਟਜ਼ ਮੈਡਲ (ਕੇਐਨਏਡਬਲਯੂ, ਐਮਸਟਰਡਮ) ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਅੱਗੇ ਜਾਣਕਾਰੀ ਦੀਪਇੰਦਰ ਸੰਧੂ ਨੇ ਕਿਹਾ, "NIRF ਰੈਂਕਿੰਗਜ਼ 2024 'ਚ ਭਾਰਤ ਦੀਆਂ ਚੋਟੀ ਦੀਆਂ 20 ਯੂਨੀਵਰਸਿਟੀਆਂ 'ਚ ਦਰਜਾਬੰਦ, ਚੰਡੀਗੜ੍ਹ ਯੂਨੀਵਰਸਿਟੀ ਵਿਖੇ ਗਲੋਬਲ ਐਜੂਕੇਸ਼ਨ ਸਮਿਟ ਦਾ ਚੌਥਾ ਸੰਸਕਰਨ, ਅਕਾਦਮਿਕ ਵਿਦਵਾਨਾਂ ਨੂੰ ਅਰਥਪੂਰਨ ਵਿਚਾਰ ਵਟਾਂਦਰੇ 'ਚ ਸ਼ਾਮਲ ਹੋਣ, ਰਣਨੀਤਕ ਗੱਠਜੋੜ ਬਣਾਉਣ ਅਤੇ ਗੁਣਵੱਤਾ ਅਤੇ ਪਹੁੰਚਯੋਗਤਾ ਨੂੰ ਵਧਾਉਣ ਦੇ ਨਵੇਂ ਤਰੀਕਿਆਂ ਦੀ ਖੋਜ ਕਰਨ ਲਈ ਸਿੱਖਿਆ ਦਾ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰੇਗਾ।"
ਅੱਗੇ ਉਨ੍ਹਾਂ ਕਿਹਾ, "ਤਿੰਨ ਦਿਨਾਂ ਸੰਮੇਲਨ ਦੌਰਾਨ ਵਿਚਾਰੇ ਜਾਣ ਵਾਲੇ ਮੁੱਖ ਮੁੱਦਿਆਂ ਵਿਚ, ਟਿਕਾਊ ਵਿਕਾਸ ਲਈ ਵਿਦਿਆਰਥੀਆਂ ਨੂੰ ਸਸ਼ਕਤ ਕਰਨ ਲਈ ਅਨੁਕੂਲਿਤ ਮਾਡਲ, ਹਮਾਇਤ ਨੂੰ ਉਤਸ਼ਾਹਿਤ ਕਰਨ ਵਿਚ ਯੂਨੀਵਰਸਿਟੀਆਂ ਦੀ ਭੂਮਿਕਾ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਸ਼ਮੂਲੀਅਤ, ਸਥਾਨਕ ਤਕਨੀਕਾਂ ਅਤੇ ਮਨੁੱਖੀ ਸ਼ਕਤੀਆਂ ਨਾਲ SDG ਦੀਆਂ ਪ੍ਰਾਪਤੀਆਂ ਲਈ ਯੂਨੀਵਰਸਿਟੀਆਂ ਦੀ ਪੁਨਰ ਸਥਿਤੀ ਅਤੇ ਖੋਜ ਤੇ ਨਵੀਨਤਾ ਦੁਆਰਾ ਸਥਿਰਤਾ ਨੂੰ ਵਧਾਉਣ ਅਤੇ ਸਮਾਜਕ ਭਲਾਈ ਲਈ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਲਈ ਰਾਸ਼ਟਰੀ ਸਰਕਾਰਾਂ ਨਾਲ ਜੁੜਨ ਲਈ ਗਲੋਬਲ ਸਹਿਯੋਗ, ਵਰਗੇ ਮੁਖ ਮੁੱਦੇ ਸ਼ਾਮਲ ਰਹਿਣਗੇ।
ਦੀਪਇੰਦਰ ਸੰਧੂ ਨੇ ਕਿਹਾ ਕਿ 30 ਤੋਂ ਵੱਧ ਦੇਸ਼ਾਂ ਦੀਆਂ 50 ਉੱਚ ਦਰਜੇ ਦੀਆਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਪ੍ਰਧਾਨ, ਵਾਈਸ ਚਾਂਸਲਰ ਅਤੇ ਰੈਕਟਰਾਂ ਸਣੇ 60 ਉੱਘੇ ਸਿੱਖਿਆ ਸ਼ਾਸਤਰੀ ਇਸ ਚੌਥੇ ਗਲੋਬਲ ਐਜੂਕੇਸ਼ਨ ਸਮਿਟ (GES)- 2024 ਵਿਚ ਔਫਲਾਈਨ ਅਤੇ ਔਨਲਾਈਨ ਮੋਡ ਵਿਚ ਹਿੱਸਾ ਲੈਣਗੇ।
ਸੰਯੁਕਤ ਰਾਜ (ਅਮਰੀਕਾ), ਯੂਨਾਈਟਿਡ ਕਿੰਗਡਮ, ਫਰਾਂਸ, ਕੈਨੇਡਾ, ਇਟਲੀ, ਆਸਟਰੇਲੀਆ, ਸਪੇਨ, ਰੂਸ, ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਦੱਖਣੀ ਅਫਰੀਕਾ, ਆਇਰਲੈਂਡ, ਰੋਮਾਨੀਆ, ਗ੍ਰੀਸ, ਬੁਲਗਾਰੀਆ, ਬਰੂਨੇਈ, ਮਾਰੀਸ਼ਸ, ਸ਼੍ਰੀ ਲੰਕਾ, ਫਿਲੀਪੀਨਜ਼, ਜਾਰਜੀਆ, ਉੱਤਰੀ ਮੈਸੇਡੋਨੀਆ, ਉਜ਼ਬੇਕਿਸਤਾਨ, ਕਿਰਗਿਸਤਾਨ, ਨੇਪਾਲ, ਕੀਨੀਆ, ਇਥੋਪੀਆ, ਗੈਂਬੀਆ, ਮਲਾਵੀ, ਸੀਅਰਾ ਲਿਓਨ, ਨਾਈਜੀਰੀਆ, ਬੰਗਲਾਦੇਸ਼, ਯੂਨਾਈਟਿਡ ਕਿੰਗਡਮ, ਸੀਅਰਾ ਲਿਓਨ, ਯੂਏਈ, ਅਤੇ ਹੋਰ ਦੇਸ਼ਾਂ ਤੋਂ ਇਹ 60 ਉੱਘੇ ਸਿੱਖਿਆ ਸ਼ਾਸਤਰੀ ਇਸ ਚੌਥੇ ਗਲੋਬਲ ਐਜੂਕੇਸ਼ਨ ਸਮਿਟ (GES)- 2024 ਵਿਚ ਔਫਲਾਈਨ ਅਤੇ ਔਨਲਾਈਨ ਮੋਡ ਵਿਚ ਹਿੱਸਾ ਲੈਣਗੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਅੱਗੇ ਕਿਹਾ, "ਸੰਮੇਲਨ ਦੇ ਪਹਿਲੇ ਦਿਨ ਦਾ ਪਹਿਲਾ ਸੈਸ਼ਨ 'ਖੋਜ ਅਤੇ ਨਵੀਨਤਾ ਰਾਹੀਂ ਸਥਿਰਤਾ ਨੂੰ ਵਧਾਉਣ ਲਈ ਗਲੋਬਲ ਸਹਿਯੋਗ' ਵਿਸ਼ੇ 'ਤੇ ਹੋਵੇਗਾ। ਦਿਨ ਦੇ ਦੂਜੇ ਸੈਸ਼ਨ ਵਿਚ, ਅਕਾਦਮਿਕ ਮਾਹਿਰ 'ਸਮਾਜਿਕ ਭਲਾਈ ਲਈ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਪ੍ਰਤੀ ਰਾਸ਼ਟਰੀ ਸਰਕਾਰਾਂ ਨਾਲ ਜੁੜਨਾ' ਵਿਸ਼ੇ 'ਤੇ ਭਾਸ਼ਣ ਦੇਣਗੇ।
ਸੰਮੇਲਨ ਦੇ ਦੂਜੇ ਦਿਨ, ਪਹਿਲਾ ਸੈਸ਼ਨ 'ਟਿਕਾਊ ਵਿਕਾਸ ਲਈ ਵਿਦਿਆਰਥੀਆਂ ਨੂੰ ਸ਼ਕਤੀਕਰਨ ਲਈ ਅਨੁਕੂਲਿਤ ਮਾਡਲ' 'ਤੇ ਹੋਵੇਗਾ। ਦੂਜਾ ਸੈਸ਼ਨ 'ਹਮਦਰਦੀ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵਿਚ ਯੂਨੀਵਰਸਿਟੀਆਂ ਦੀ ਭੂਮਿਕਾ' 'ਤੇ ਹੋਵੇਗਾ। ਦੂਜੇ ਦਿਨ ਦਾ ਅੰਤਿਮ ਸੈਸ਼ਨ 'ਸਥਾਨਕ ਤਕਨੀਕਾਂ ਅਤੇ ਮਨੁੱਖੀ ਸ਼ਕਤੀਆਂ ਦੇ ਨਾਲ SDG ਦੀਆਂ ਪ੍ਰਾਪਤੀਆਂ ਲਈ ਯੂਨੀਵਰਸਿਟੀਆਂ ਦੀ ਪੁਨਰ-ਸਥਾਪਨਾ' ਵਿਸ਼ੇ 'ਤੇ ਹੋਵੇਗਾ।
ਦੀਪਇੰਦਰ ਸੰਧੂ ਨੇ ਕਿਹਾ, "ਵਿਸ਼ਵ ਪੱਧਰ 'ਤੇ ਇੱਕ ਖੋਜ ਭਰਪੂਰ ਤੇ ਮਜ਼ਬੂਤ ਯੂਨੀਵਰਸਿਟੀ ਹੋਣ ਦੇ ਨਾਤੇ, ਚੰਡੀਗੜ੍ਹ ਯੂਨੀਵਰਸਿਟੀ ਨੋਬਲ ਪੁਰਸਕਾਰ ਜੇਤੂਆਂ ਅਤੇ ਖੋਜ ਵਿਦਵਾਨਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਤੋਂ ਉਨ੍ਹਾਂ ਦੀ ਅਨਮੋਲ ਸੂਝ ਅਤੇ ਗਿਆਨ ਪ੍ਰਾਪਤ ਕਰਨ ਲਈ ਸੱਦਾ ਦਿੰਦੀ ਰਹਿੰਦੀ ਹੈ।
ਉਨ੍ਹਾਂ ਅੱਗੇ ਕਿਹਾ, "ਨੋਬਲ ਪੁਰਸਕਾਰ ਜੇਤੂਆਂ ਨਾਲ ਮੁਲਾਕਾਤਾਂ ਨਾ ਸਿਰਫ਼ ਉਨ੍ਹਾਂ ਨੂੰ ਆਪਣੀ ਅਣਮੁੱਲੀ ਸੂਝ ਅਤੇ ਗਿਆਨ ਨੂੰ ਸਾਂਝਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ ਸਗੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਜਿਹੇ ਮਾਹਿਰਾਂ ਨਾਲ ਸਿੱਧੇ ਸਿੱਖਣ ਦਾ ਇੱਕ ਵਿਲੱਖਣ ਮੌਕਾ ਵੀ ਮਿਲਦਾ ਹੈ।"
ਚੰਡੀਗੜ੍ਹ ਯੂਨੀਵਰਸਿਟੀ 'ਚ ਹੁਣ ਤੱਕ 9 ਨੋਬਲ ਪੁਰਸਕਾਰ ਜੇਤੂ ਮਹਿਮਾਨ ਵੱਜੋਂ ਆਏ ਹਨ। ਇਨ੍ਹਾਂ ਵਿਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ, ਪ੍ਰੋਫੈਸਰ ਮੁਹੰਮਦ ਯੂਨਸ ਸ਼ਾਮਲ ਹਨ ਜਿਨ੍ਹਾਂ ਨੇ "ਮਾਈਕ੍ਰੋਕ੍ਰੈਡਿਟ ਦੀ ਵਰਤੋਂ ਕਰਨ" ਲਈ 2006 ਵਿਖੇ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ। ਇਸਦੇ ਨਾਲ ਹੀ ਤਿੱਬਤੀਆਂ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਜਿਨ੍ਹਾਂ ਨੇ 1989 ਵਿਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ।
ਅੱਗੇ ਹੋਰ 7 ਨੋਬਲ ਜੇਤੂਆਂ ਦੀ ਜਾਣਕਾਰੀ ਦਿੰਦਿਆਂ ਸੰਧੂ ਨੇ ਕਿਹਾ, "ਸਰ ਮਿਸ਼ੇਲ ਮੇਅਰ ਜਿਨ੍ਹਾਂ ਨੇ 2019 ਵਿਚ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਜਿੱਤਿਆ ਸੀ, ਵੋਲ ਸੋਇੰਕਾ, 1986 ਵਿਚ ਸਾਹਿਤ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਕਾਲੇ ਅਫ਼ਰੀਕੀ, ਰੋਜਰ ਡੀ ਕੋਰਨਬਰਗ ਜਿਨ੍ਹਾਂ ਨੇ ਰਸਾਇਣ ਵਿਗਿਆਨ ਵਿਚ 2006 ਦਾ ਨੋਬਲ ਪੁਰਸਕਾਰ ਜਿੱਤਿਆ, ਪ੍ਰੋ ਜੀਨ-ਮੈਰੀ ਲੇਹਨ ਜਿਨ੍ਹਾਂ ਨੂੰ 1987 ਵਿਚ ਰਸਾਇਣ ਵਿਗਿਆਨ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਅਤੇ ਪ੍ਰੋ ਜੌਹਨ ਸੀ ਮੈਥਰ ਜਿਨ੍ਹਾਂ ਨੇ ਬਿਗ-ਬੈਂਗ ਮਾਡਲ ਦਾ ਸਮਰਥਨ ਕਰਨ ਵਾਲੀਆਂ ਖੋਜਾਂ ਲਈ ਭੌਤਿਕ ਵਿਗਿਆਨ ਅੰਦਰ 2006 ਦਾ ਨੋਬਲ ਪੁਰਸਕਾਰ ਜਿੱਤਿਆ ਸੀ, ਰਿਚਰਡ ਜੌਨ ਰੌਬਰਟਸ ਜਿਨ੍ਹਾਂ ਨੇ 1993 ਵਿਚ ਫਿਜ਼ੀਓਲੋਜੀ ਤੇ ਮੈਡੀਸਨ ਵਿਚ ਨੋਬਲ ਪੁਰਸਕਾਰ ਜਿੱਤਿਆ ਸੀ ਅਤੇ ਪ੍ਰੋਫੈਸਰ ਲੇਲੈਂਡ ਐਚ ਹਾਰਟਵੈਲ, ਜਿਨ੍ਹਾਂ ਨੇ 2001 ਵਿਚ ਫਿਜ਼ੀਓਲੋਜੀ ਤੇ ਮੈਡੀਸਨ ਵਿਚ ਨੋਬਲ ਪੁਰਸਕਾਰ ਜਿੱਤਿਆ ਸੀ, ਸ਼ਾਮਲ ਹਨ।"
ਅੱਗੇ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿਚ ਆਪਣੀ ਵਚਨਬੱਧਤਾ ਤੇ ਮਜ਼ਬੂਤ ਸਿੱਖਿਆ ਪ੍ਰਣਾਲੀ ਲਈ ਜਾਣੀ ਜਾਂਦੀ ਹੈ ਅਤੇ ਸਿੱਖਣ ਤੇ ਖੋਜ ਲਈ ਨਵੀਨ ਪਹੁੰਚਾਂ ਨੂੰ ਉਤਸ਼ਾਹਿਤ ਕਰਦਿਆਂ, ਆਪਣੀ ਗਲੋਬਲ ਭਾਈਵਾਲੀ ਨੂੰ ਮਜ਼ਬੂਤ ਕਰਦੀ ਹੈ। ਇਸ ਚੌਥੇ ਗਲੋਬਲ ਐਜੂਕੇਸ਼ਨ ਸਮਿਟ ਨੇ ਗਲੋਬਲ ਸਿੱਖਿਆ ਦੇ ਭਵਿੱਖ ਨੂੰ ਆਕਾਰ ਦੇਣ 'ਚ ਇੱਕ ਮਹੱਤਵਪੂਰਨ ਖਿਡਾਰੀ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਹੈ।"