ਦੋ ਕਰੋੜ ਦੀ ਬੋਲੀ ਲਗਾਉਣ ਵਾਲੇ ਦੇ ਪ੍ਰਸ਼ਾਸਨ ਹੋ ਗਿਆ ਦੁਆਲੇ: ਐਸਡੀਐਮ ਤੇ ਅਧਿਕਾਰੀ ਪਹੁੰਚੇ ਬੋਲੀ ਲਗਾਉਣ ਵਾਲੇ ਦੇ ਘਰ
- ਕਿਹਾ ਹੋਵੇਗੀ ਸਰਪੰਚੀ ਦੀ ਚੋਣ, ਲੋਕ ਵੀ ਬੋਲੇ ਹੋਣੀ ਚਾਹੀਦੀ ਹੈ ਚੋਣ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ 2024 - ਪਿੰਡ ਹਰਦੋਰਵਾਲ ਕਲਾਂ ਵਿੱਚ ਸਰਪੰਚੀ ਲੈਣ ਲਈ ਲੱਗੀ ਦੋ ਕਰੋੜ ਦੀ ਬੋਲੀ ਆਪਣੇ ਆਪ ਨੂੰ ਭਾਜਪਾ ਆਗੂ ਕਹਿਣ ਵਾਲੇ ਆਤਮਾ ਸਿੰਘ ਵੱਲੋਂ ਲਗਾਈ ਗਈ ਸੀ। ਮੀਡੀਆ ਰਾਹੀਂ ਇਹ ਮਾਮਲਾ ਚੋਣ ਕਮਿਸ਼ਨ ਤੱਕ ਵੀ ਪਹੁੰਚਿਆ ਜਿਸ ਮਗਰੋਂ ਚੋਣ ਕਮਿਸ਼ਨ ਦੀ ਹਿਦਾਇਤ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਮਾਮਲੇ ਦੀ ਜਾਂਚ ਲਈ ਐਸਡੀਐਮ ਅਤੇ ਏਡੀਸੀ ਜਨਰਲ ਨੂੰ ਨਿਯੁਕਤ ਕਰਕੇ ਰਿਪੋਰਟ ਮੰਗੀ । ਇਸੇ ਨੂੰ ਲੈ ਕੇ ਹਰਦੋਰਵਾਲ ਕਲਾਂ ਵਿੱਚ ਐਸਡੀਐਮ ਡੇਰਾ ਬਾਬਾ ਨਾਨਕ ਅਤੇ ਹੋਰ ਸਰਕਾਰੀ ਅਧਿਕਾਰੀ ਪਹੁੰਚੇ ਜਿਨਾਂ ਨੇ ਆ ਕੇ ਪੂਰੇ ਪਿੰਡ ਦੇ ਬਿਆਨ ਨੋਟ ਕੀਤੇ ।
ਮੀਡੀਆ ਨਾਲ ਗੱਲਬਾਤ ਕਰਦਿਆ ਐਸਡੀਐਮ ਨੇ ਕਿਹਾ ਕਿ ਲੋਕਾਂ ਦੇ ਬਿਆਨ ਲਏ ਗਏ ਹਨ। ਇਥੇ ਕੋਈ ਵੀ ਬੋਲੀ ਰਾਹੀਂ ਸਰਪੰਚ ਨਹੀਂ ਚੁਣਿਆ ਜਾਵੇਗਾ। ਇਥੇ ਵੋਟਾਂ ਪਾਈਆਂ ਜਾਣਗੀਆਂ ਜੇ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ।
ਉੱਥੇ ਹੀ ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ਬੋਲੀ ਲਾਉਣਾ ਗਲਤ ਹੈ ।ਬੋਲੀ ਲਾਉਣ ਦੀ ਬਜਾਏ ਸਾਰਿਆਂ ਨੂੰ ਚੋਣ ਲੜਨੀ ਚਾਹੀਦੀ ਹੈ। ਚੋਣ ਜਿੱਤਣ ਤੋਂ ਬਾਅਦ ਸਰਪੰਚ ਚਾਹੇ ਤਾਂ ਆਪਣੇ ਪੈਸੇ ਨਾਲ ਪਿੰਡ ਦਾ ਵਿਕਾਸ ਕਰਵਾ ਸਕਦਾ ਹੈ।