← ਪਿਛੇ ਪਰਤੋ
ਅੱਜ 12.00 ਤੋਂ 2.30 ਵਜੇ ਤੱਕ ਰੇਲਾਂ ਰੋਕਣਗੇ ਕਿਸਾਨ ਚੰਡੀਗੜ੍ਹ, 3 ਅਕਤੂਬਰ, 2024: ਪੰਜਾਬ ਵਿਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਦੁਪਹਿਰ 12.00 ਤੋਂ 2.30 ਵਜੇ ਤੱਕ 38 ਥਾਵਾਂ ’ਤੇ ਰੇਲਾਂ ਰੋਕੀਆਂ ਜਾਣਗੀਆਂ। ਇਹ ਪ੍ਰੋਗਰਾਮ ਦੇਸ਼ ਭਰ ਵਿਚ ਰੇਲ ਰੋਕੋ ਪ੍ਰੋਗਰਾਮ ਦੇ ਹਿੱਸੇ ਵਜੋਂ ਹੋਵੇਗਾ। ਕਿਸਾਨ ਫਸਲਾਂ ’ਤੇ ਐਮ ਐਸ ਪੀ ਦੀ ਗਰੰਟੀ ਦੇਣ ਅਤੇ ਯੂ ਪੀ ਦੇ ਲਖੀਮਪੁਰ ਖੀਰੀ ਮਾਮਲੇ ਵਿਚ ਨਿਆਂ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।
Total Responses : 178