← ਪਿਛੇ ਪਰਤੋ
ਦਿੱਲੀ ’ਚ ਹਸਪਤਾਲ ਅੰਦਰ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਨਵੀਂ ਦਿੱਲੀ, 3 ਅਕਤੂਬਰ, 2024: ਦਿੱਲੀ ਦੇ ਜੈਤਪੁਰ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਇਕ 55 ਸਾਲਾ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਕਰਦਿੱਤਾ ਗਿਆ। ਨੀਮਾ ਹਸਪਤਾਲ ਦੇ ਸਟਾਫ ਮੁਤਾਬਕ ਦੋ ਅੱਲ੍ਹੜ ਉਮਰ ਦੇ ਨੌਜਵਾਨ ਦੇਰ ਰਾਤ ਹਸਪਤਾਲ ਪਹੁੰਚੇ।ਉਹਨਾਂ ਨੇ ਪੈਰ ’ਤੇ ਲੱਗੀ ਸੱਟ ਦੀ ਪੱਟੀ ਬਦਲਣ ਵਾਸਤੇ ਕਿਹਾ। ਇਸ ਨੌਜਵਾਨ ਦਾ ਹਸਪਤਾਲ ਵਿਚ ਪਹਿਲਾਂ ਵੀ ਇਲਾਜ ਕੀਤਾ ਗਿਆ ਸੀ। ਜਦੋਂ ਪੱਟੀ ਬਦਲ ਦਿੱਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਦਵਾਈ ਚਾਹੁੰਦੇ ਹਨ, ਉਹ ਡਾ. ਜਾਵੇਦ ਅਖਤਰ ਦੇ ਕੇਬਿਨ ਵਿਚ ਗਏ ਤੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ।
Total Responses : 178