ਡਿਊਟੀ 'ਤੇ ਨਾ ਪਹੁੰਚਣ ਤੇ DDPO ਗੁਰਦਾਸਪੁਰ ਅਤੇ ਸੈਕਟਰੀਆਂ ਤੇ ਹੋਵੇਗੀ ਕਾਰਵਾਈ: ADC (D) ਗੁਰਪ੍ਰੀਤ ਗਿੱਲ
ਕਿਹਾ- ਡਿਪਟੀ ਕਮਿਸ਼ਨਰ ਤੇ ਧਿਆਨ ਵਿੱਚ ਲਿਆ ਕੇ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ
ਰੋਹਿਤ ਗੁਪਤਾ
ਗੁਰਦਾਸਪੁਰ , 3 ਅਕਤੂਬਰ 2024- ਜਿੱਥੇ ਕਲਾ ਦੋ ਅਕਤੂਬਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਸੀ ਅਤੇ ਅੱਜ ਵੀ ਛੁੱਟੀ ਹੈ ਉੱਥੇ ਹੀ ਪੰਚਾਇਤੀ ਚੋਣਾਂ ਦੇ ਚਲਦਿਆਂ ਇਲੈਕਸ਼ਨ ਕਮਿਸ਼ਨ ਨੇ ਪੰਚਾਇਤੀ ਚੋਣਾਂ ਵਿੱਚ ਡਿਊਟੀ ਨਿਭਾਉਣ ਵਾਲੇ ਅਫਸਰਾਂ ਦੀਆਂ ਛੁੱਟੀਆਂ ਰੱਦ ਕਰਕੇ ਉਹਨਾਂ ਨੂੰ ਡਿਊਟੀ ਤੇ ਹਾਜ਼ਰ ਰਹਿਣ ਲਈ ਆਦੇਸ਼ ਦਿੱਤੇ ਸਨ ਜਿਸ ਦੇ ਚਲਦਿਆਂ ਕਲ ਗੁਰਦਾਸਪੁਰ ਦੇ ਡੀਡੀਪੀਓ ਦਫਤਰ ਵਿੱਚ ਪੰਚਾਂ ਸਰਪੰਚਾਂ ਵੱਲੋਂ ਚੁੱਲਾ ਟੈਕਸ ਦੀ ਰਸ਼ੀਦ ਪ੍ਰਾਪਤ ਕਰਨ ਅਤੇ ਹੋਰ ਸਰਕਾਰੀ ਕਾਗਜ਼ਾਂ ਉੱਪਰ ਮੋਹਰਾਂ ਸਮੇਤ ਦਸਤਖਤ ਕਰਵਾਉਣ ਲਈ ਭੀੜ ਉਮੜੀ ਹੋਈ ਸੀ ਪਰ ਦੂਜੇ ਪਾਸੇ ਦੁਪਹਿਰ ਦੇ ਤਿੰਨ ਵਜੇ ਤੱਕ ਨਾ ਤਾਂ ਡੀਡੀਪੀਓ ਸਾਹਿਬ ਆਪਣੀ ਸੀਟ ਤੇ ਬਿਰਾਜਮਾਨ ਸਨ ਅਤੇ ਨਾ ਹੀ ਸੈਕਟਰੀ ਸਾਹਿਬ ਆਪਣੀਆਂ ਸੀਟਾਂ ਤੇ ਵਿਰਾਜਮਾਨ ਸਨ।
ਦੇਰ ਸ਼ਾਮ ਤੱਕ ਪਰੇਸ਼ਾਨ ਹੋਏ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਦੀ ਜੰਮਕੇ ਭੜਾਸ ਕੱਢੀ, ਸ਼ਿਕਾਇਤ ਮਿਲਣ ਤੇ ਏਡੀਸੀ ਡਿਵੈਲਪਮੈਂਟ ਗੁਰਪ੍ਰੀਤ ਗਿੱਲ ਨੇ ਮੌਕੇ ਤੇ ਆ ਕੇ ਦੇਖਿਆ ਤੇ ਪੰਚਾਂ ਸਰਪੰਚਾਂ ਨੇ ਉਨਾਂ ਨੂੰ ਆਪਣੀ ਸ਼ਿਕਾਇਤ ਦਿੱਤੀ । ਏਡੀਸੀ (ਵਿਕਾਸ) ਵੀ ਬੀਡੀਪੀਓ ਗੁਰਦਾਸਪੁਰ ਅਤੇ ਸੈਕਟਰੀ ਸਾਹਿਬ ਦਾ ਦਫਤਰ ਵਿੱਚ ਬੈਠ ਕੇ ਹੀ ਇੰਤਜ਼ਾਰ ਕਰਦੇ ਨਜ਼ਰ ਆਏ।ਬਾਅਦ ਵਿੱਚ ਮੀਡੀਆ ਦੇ ਕੈਮਰਿਆਂ ਸਾਹਮਣੇ ਹੀ ਕਹਿ ਦਿੱਤਾ ਹੈ ਕਿ ਸਾਢੇ ਤਿੰਨ ਵਜੇ ਤੱਕ ਦਫਤਰ ਵਿੱਚ ਡੀਡੀਪੀਓ ਸਾਹਿਬ ਅਤੇ ਸੈਕਟਰੀਆਂ ਦੇ ਨਾ ਆਣ ਕਾਰਨ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ।, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਲਿਖਿਆ ਜਾ ਰਿਹਾ ਹੈ ਅਤੇ ਯਕੀਨੀ ਤੌਰ ਤੇ ਕਾਰਵਾਈ ਹੋਵੇਗੀ।