ਭਗਵੰਤ ਮਾਨ ਪੁੱਜੇ ਜੱਦੀ ਪਿੰਡ ਸਤੌਜ, ਪੰਚਾਇਤੀ ਚੋਣਾਂ ਬਾਰੇ ਪਿੰਡ ਵਾਸੀਆਂ ਨੂੰ ਅਹਿਮ ਅਪੀਲ
ਸੰਗਰੂਰ/ਸਤੌਜ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰੀ ਅਤੇ ਨਾਲ ਹੀ ਆਖਿਆ ਕਿ, ਸਤੌਜ ਪਿੰਡ ਸਰਬਸੰਮਤੀ ਦੀ ਪੰਚਾਇਤ ਚੁਣੀ ਜਾਵੇ।
ਭਗਵੰਤ ਮਾਨ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ, ਜੇ ਉਹਨਾਂ ਦੇ ਪਿੰਡ ਦੇ ਲੋਕ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਨਗੇ ਤਾਂ ਇਸ ਦਾ ਵੱਡਾ ਫਾਇਦਾ ਪਿੰਡ ਵਾਸੀਆਂ ਨੂੰ ਹੋ ਸਕਦਾ ਹੈ। ਸਰਬਸੰਮਤੀ ਨਾਲ ਉਸ ਵਿਅਕਤੀ ਨੂੰ ਸਰਪੰਚ ਬਣਾਇਆ ਜਾਵੇ, ਜੋ ਪਿੰਡ ਦੇ ਲੋਕਾਂ ਦਾ ਕੰਮ ਕਰੇ, ਪਿੰਡ ਦੇ ਵਿਕਾਸ ਬਾਰੇ ਸੋਚੇ। ਇਸ ਦੌਰਾਨ ਆਮ ਲੋਕਾਂ ਵਾਂਗ ਉਨ੍ਹਾਂ ਮੰਜੇ ਉਤੇ ਬੈਠ ਕੇ ਲੋਕਾਂ ਨਾਲ ਗੱਲਬਾਤ ਕੀਤੀ।