ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ 28 ਨਕਸਲੀ ਮਾਰੇ
ਨਰਾਇਣਪੁਰ : ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਨਾਰਾਇਣਪੁਰ ਜ਼ਿਲੇ 'ਚ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ 'ਚ ਘੱਟੋ-ਘੱਟ 28 ਸ਼ੱਕੀ ਮਾਓਵਾਦੀ ਮਾਰੇ ਗਏ। ਦਰਅਸਲ ਬਸਤਰ ਖੇਤਰ ਦੇ ਨਾਰਾਇਣਪੁਰ ਜ਼ਿਲੇ ਦੇ ਅਬੂਝਮਾਦ ਦੇ ਜੰਗਲਾਂ 'ਚ ਮੋਏਵਾਦੀਆਂ ਅਤੇ ਛੱਤੀਸਗੜ੍ਹ ਪੁਲਸ ਵਿਚਾਲੇ ਮੁਕਾਬਲਾ ਹੋਇਆ ਸੀ।
ਬਸਤਰ ਪੁਲਿਸ ਵੱਲੋਂ ਜਾਰੀ ਬਿਆਨ ਦੇ ਅਨੁਸਾਰ , ਇਹ ਮੁਕਾਬਲਾ ਦੁਪਹਿਰ 1 ਵਜੇ ਦੇ ਕਰੀਬ ਨਰਾਇਣਪੁਰ-ਦਾਂਤੇਵਾੜਾ ਅੰਤਰ-ਜ਼ਿਲ੍ਹਾ ਸਰਹੱਦ 'ਤੇ ਅਭੁਜਮਾਦ ਦੇ ਜੰਗਲ ਵਿੱਚ ਸ਼ੁਰੂ ਹੋਇਆ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ 'ਤੇ ਸੀ। ਕਾਂਕੇਰ ਜ਼ਿਲੇ ਵਿਚ 16 ਅਪ੍ਰੈਲ ਨੂੰ ਹੋਏ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਦੀ ਇਹ ਦੂਜੀ ਸਭ ਤੋਂ ਵੱਡੀ ਸਫਲਤਾ ਹੈ, ਜਿਸ ਵਿਚ ਸੁਰੱਖਿਆ ਬਲਾਂ ਵਲੋਂ 29 ਮਾਓਵਾਦੀ ਮਾਰੇ ਗਏ ਸਨ।