ਹਰਿਆਣਾ ’ਚ ਵੋਟਾਂ ਪੈਣੀਆਂ ਸ਼ੁਰੂ, ਓਲੰਪੀਅਨ ਮਨੂ ਭਾਕਰ, ਖੱਟਰ ਪਹਿਲੇ ਵੋਟਰਾਂ ’ਚ ਸ਼ਾਮਲ
ਚੰਡੀਗੜ੍ਹ, 5 ਅਕਤੂਬਰ, 2024: ਹਰਿਆਣਾ ਵਿਚ 90 ਸੀਟਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 7.00 ਵਜੇ ਸ਼ੁਰੂ ਹੋ ਗਿਆ। ਸ਼ੁਰੂਆਤ ਵਿਚ ਝੱਜਰ ਦੇ ਇਕ ਪੋਲਿੰਗ ਸਟੇਸ਼ਨ ਵਿਚ ਓਲੰਪੀਅਨ ਮਨੂ ਭਾਕਰ ਵੋਟ ਪਾਉਣ ਵਾਲੇ ਪਹਿਲੇ ਵੋਟਰਾਂ ਵਿਚ ਸ਼ਾਮਲ ਹੋਈ।ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਸ਼ੁਰੂਆਤੀ ਵੋਟਰਾਂ ਵਿਚ ਸ਼ਾਮਲ ਹੋਏ।