Big Breaking : ਕੌਮੀ ਝੰਡਾ ਸਾੜਨ ਦੇ ਦੋਸ਼ਾਂ ਤਹਿਤ ਬਠਿੰਡਾ ਪੁਲਿਸ ਵੱਲੋਂ ਮੁਕੱਦਮਾ ਦਰਜ, ਦੋਸ਼ੀ ਦੀ ਭਾਲ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ,5 ਅਕਤੂਬਰ 2024: ਬਠਿੰਡਾ ਪੁਲਿਸ ਨੇ ਸ਼ਹਿਰ ਦੇ ਭਾਰਤ ਨਗਰ ਇਲਾਕੇ ਵਿੱਚ ਕੌਮੀ ਝੰਡਾ ਤਿਰੰਗਾ ਸਾੜਨ ਦੀ ਸੂਚਨਾ ਮਿਲਣ ’ਤੇ ਮੁਕੱਦਮਾ ਦਰਜ ਕਰਨ ਦੀ ਗੱਲ ਆਖੀ ਹੈ ਅਤੇ ਇਹ ਵੀ ਕਿਹਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।
ਇਹ ਮਾਮਲਾ ਦੇਰ ਰਾਤ ਦਾ ਹੈ ਜਿਸ ਸਬੰਧੀ ਡੀਐਸਪੀ ਸਰਬਜੀਤ ਸਿੰਘ ਨੇ ਤਕਰੀਬਨ ਅੱਧੀ ਰਾਤ ਵਕਤ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਕਿਸੇ ਰਾਹਗੀਰ ਕੋਲੋਂ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਭਾਰਤ ਨਗਰ ਇਲਾਕੇ ਵਿੱਚ ਕਿਸੇ ਨੇ ਕੌਮੀ ਝੰਡਾ ਸਾੜ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਨੇ ਮੌਕਾ ਵੀ ਦੇਖਿਆ ਹੈ ਅਤੇ ਵਾਰਦਾਤ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਕੈਂਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਧਾਰਾ 152 BNS, Section 2 Pervention of Insult to National honour Act ਤਹਿਤ ਥਾਣਾ ਕੈਂਟ ਵਿਖੇ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।