← ਪਿਛੇ ਪਰਤੋ
ਲੁਧਿਆਣਾ: ਆਮ ਆਦਮੀ ਪਾਰਟੀ ਦੇ ਐਮ ਪੀ ਦੇ ਠਿਕਾਣਿਆਂ ’ਤੇ ਈ ਡੀ ਛਾਪੇਮਾਰੀ ਲੁਧਿਆਣਾ, 7 ਅਕਤੂਬਰ, 2024: ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਦੇ ਠਿਕਾਣਿਆਂ ’ਤੇ ਅੱਜ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸਵੇਰੇ 8.00 ਵਜੇ ਸ਼ੁਰੂ ਹੋਈ ਜੋ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਰੋੜਾ ਅਤੇ ਪ੍ਰਾਪਰਟੀ ਦੇ ਵੱਡੇ ਕਾਰੋਬਾਰੀ ਹੇਮੰਤ ਸੂਦ ਦੇ ਠਿਕਾਣਿਆਂ ’ਤੇ ਛਾਪੇਮਾਰੀ ਹੋਈ ਹੈ। ਜਲੰਧਰ ਵਿਚ ਵੀ ਇਕ ਥਾਂ ’ਤੇ ਛਾਪੇਮਾਰੀ ਹੋਣ ਦੀ ਖਬਰ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
Total Responses : 178