ਬਿਆਸ: ਬਲਾਕ ਤਰਸਿੱਕਾ ’ਚ ਸਰਪੰਚ ਦੇ 36 ਅਤੇ ਪੰਚ ਦੇ 243 ਉਮੀਦਵਾਰਾਂ ਦੇ ਕਾਗਜ਼ ਰੱਦ
ਬਲਰਾਜ ਸਿੰਘ ਰਾਜਾ
ਬਿਆਸ, 7 ਅਕਤੂਬਰ, 2024: ਬਲਾਕ ਤਰਸਿੱਕਾ ਵਿਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ।
ਸਰਪੰਚ ਲਈ 416 ਵਿਚੋਂ 36 ਉਮੀਦਵਾਰਾਂ ਦੇ ਕਾਗਜ ਰੱਦ ਹੋਏ ਹਨ ਅਤੇ ਪੰਚ ਲਈ 1816 ਉਮੀਦਵਾਰਾਂ ਵਿਚੋਂ 243 ਉਮੀਦਵਾਰਾਂ ਦੇ ਕਾਗਜ ਰੱਦ ਹੋਏ ਹਨ। ਕੁਲ 380 ਸਰਪੰਚ ਅਤੇ 1573 ਪੰਚ ਉਮੀਦਵਾਰਾਂ ਦੇ ਕਾਗਜ ਬਿਲਕੁਲ ਸਹੀ ਪਾਏ ਗਏ।ਕਾਗਜ ਦਾਖਲ ਕਰਵਾਉਣ ਲਈ 9 ਕਲਸਟਰ ਬਣਾਏ ਗਏ ਸਨ।ਇਸ ਪ੍ਰਬੰਧ ਵਿਚ ਲਗੇ ਆਰ ਓ ਨੇ ਬਹੁਤ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਕਿਸੇ ਪੱਖਪਾਤ ਦੇ ਕਾਗਜਾਂ ਦੀ ਜਾਂਚ ਪੜਤਾਲ ਕੀਤੀ।ਜਿਸ ਤਰ੍ਹਾਂ ਪਿੰਡਾਂ ਦੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵਾਰ-ਵਾਰ ਖਦਸ਼ਾ ਜਾਹਰ ਕੀਤਾ ਜਾ ਰਿਹਾ ਸੀ ਸਾਡੇ ਕਾਗਜ ਬਿਨਾਂ ਕਿਸੇ ਕਾਰਣ ਰਦ ਕੀਤੇ ਜਾ ਸਕਦੇ ਹਨ।ਜਿਹਨਾਂ ਵਿਚ ਪ੍ਰਮੁੱਖ ਪਿੰਡ ਸਰਜਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਮਲਕੀਤ ਸਿੰਘ,ਸ੍ਰੋਮਣੀ ਅਕਾਲੀ ਦੱਲ੍ਹ ਦੇ ਪਿੰਡ ਮੁਛੱਲ ਤੋਂ ਸੁਖਰਾਜ ਸਿੰਘ ਸਾਬਕਾ ਸਰਪੰਚ ਦੀ ਹਮਾਇਤ ਪ੍ਰਾਪਤ ਉਮੀਦਵਾਰ,ਅਤੇ ਪਿੰਡ ਟਾਂਗਰਾ ਤੋਂ ਲਖਵਿੰਦਰ ਕੌਰ ਭੱਠਲ ਦੇ ਜਬਰਦਸਤੀ ਕਾਗਜ ਰਂਦ ਕਰਵਾ ਦੇਣ ਦੀਆਂ ਅਫਵਾਹਾਂ ਉਡਦੀਆਂ ਰਹੀਆਂ।ਚੋਣ ਪ੍ਰਬੰਧ ਵਿਚ ਲਗੇ ਸਮੁੱਚੇ ਅਧਿਕਾਰੀਆਂ/ਕਰਮਚਾਰੀਆਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਕੰਮ ਕਰਕੇ ਵਿਖਾਇਆ।ਸੁਰੱਖਿਆ ਪ੍ਰਬੰਧ ਲਈ ਵਿਸ਼ੇਸ਼ ਤੌਰ ’ਤੇ ਡੀ ਐਸ ਪੀ ਜੀ ਪੀ ਐਸ ਨਾਗਰਾ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ, ਕਿਸੇ ਵੀ ਵਾਧੂ ਵਿਅਕਤੀ ਨੂੰ ਨੇੜੇ ਫਟਕਣ ਨਹੀਂ ਦਿੱਤਾ।ਕੋਈ ਛੋਟੀ ਮੋਟੀ ਤਲਖ ਕਲਾਮੀ ਹੁੰਦੀ ਸੀ ਤਾਂ ਤੁਰੰਤ ਦਖਲ ਦੇ ਕੇ ਮਹੌਲ ਨੂੰ ਬਿਲਕੁਲ ਸ਼ਾਤਮਈ ਬਣਾ ਕੇ ਰੱਖਿਆ।ਜਾਂਚ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਸਵੇਰੇ 8 ਵਜੇ ਬਾਹਰ ਲਿਸਟਾਂ ਲਗਣੀਆਂ ਸ਼ੁਰੂ ਹੋ ਗਈਆਂ ਸਨ।ਇਸ ਸਮੇਂ ਪ੍ਰਮੁਖ ਆਗੂ ਮਲਕੀਤ ਸਿੰਘ ਸਰਜਾ,ਵਰਿੰਦਰ ਸਿੰਘ ਮਿਠੂ,ਸਾਹਿਬ ਸਿੰਘ ਝਾੜੂ ਨੰਗਲ,ਪ੍ਰਭਦਿਆਲ ਸਿੰਘ ਸਰਜਾ,ਮਨਜਿੰਦਰ ਸਿੰਘ ਆੜਤੀਆ,ਯੁਧਵੀਰ ਸਿੰਘ,ਸੁਖਰਾਜ ਸਿੰਘ ਮੁਛੱਲ ਨੇ ਸਮੁਚੇ ਸਟਾਫ ਅਤੇ ਪੁਲੀਸ ਪ੍ਰਸ਼ਾਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਦੇ ਨਾਲ ਸਿਆਸੀ ਆਗੂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੀ ਆਪਣੇ ਵਰਕਰਾਂ ਨਾਲ ਪੂਰੀ ਤਰ੍ਹਾਂ ਸਰਗਰਮ ਵਿਖਾਈ ਦਿਤੇ।