ਰਤਨ ਟਾਟਾ ਨੇ ਕਿਹਾ- ਮੈਂ ਠੀਕ ਠਾਕ, ਅਫ਼ਵਾਹਾਂ ਤੋਂ ਬਚੋ
ਮੁੰਬਈ, 7 ਅਕਤੂਬਰ 2024- ਦੇਸ਼ ਅਤੇ ਦੁਨੀਆ ਦੇ ਮਸ਼ਹੂਰ ਕਾਰੋਬਾਰੀ ਰਤਨ ਟਾਟਾ ਸਿਹਤ ਜਾਂਚ ਲਈ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਅੱਜ ਸਵੇਰੇ ਪਹੁੰਚੇ। ਇਸ ਦੌਰਾਨ ਰਤਨ ਟਾਟਾ ਨੇ ਆਪਣੀ ਸਿਹਤ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਜਾਂਚ ਤੋਂ ਬਾਅਦ ਟਾਟਾ ਨੇ ਕਿਹਾ ਹੈ ਕਿ ਉਹ ਠੀਕ ਹੈ ਅਤੇ ਰੁਟੀਨ ਚੈਕਅੱਪ ਲਈ ਹਸਪਤਾਲ ਪਹੁੰਚੇ। ਰਤਨ ਟਾਟਾ ਨੇ ਟਵਿੱਟਰ 'ਤੇ ਪੋਸਟ ਕੀਤੇ ਆਪਣੇ ਬਿਆਨ 'ਚ ਕਿਹਾ ਕਿ ਉਹ ਆਪਣੀ ਸਿਹਤ ਨਾਲ ਜੁੜੀਆਂ ਅਫਵਾਹਾਂ ਤੋਂ ਜਾਣੂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਸਾਰੇ ਦਾਅਵੇ ਝੂਠੇ ਹਨ। ਉਨ੍ਹਾਂ ਕਿਹਾ ਕਿ, ਮੈਂ ਠੀਕ ਹਾਂ ਅਤੇ ਜਨਤਾ ਅਤੇ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਹੈ।