ਕੈਨੇਡਾ 'ਚ ਤਰਨਤਾਰਨ ਦੇ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ
ਬਲਜੀਤ ਸਿੰਘ
ਤਰਨ ਤਾਰਨ 9 ਅਕਤੂਬਰ 2024ਪੱਤਰਕਾਰ ਰਾਜਵਿੰਦਰ ਕੁਮਾਰ ਰਾਜੂ ਦੇ ਛੋਟੇ ਨੌਜਵਾਨ ਬੇਟੇ ਵਿਪਨ ਅਰੋੜਾ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਜਾਣਕਾਰੀ ਦੇ ਅਨੁਸਾਰ ਪੱਤਰਕਾਰ ਰਾਜਵਿੰਦਰ ਕੁਮਾਰ ਰਾਜੂ (ਸਤਪਾਲ ਕਰਿਆਨੇ ਵਾਲੇ) ਦਾ ਛੋਟਾ ਬੇਟਾ ਵਿਪਨ ਕੁਮਾਰ ਜਿਸਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਬੀਤੇ ਕੁਝ ਸਾਲ ਪਹਿਲਾਂ ਪੜਾਈ ਕਰਨ ਦੇ ਸਬੰਧ ਵਿੱਚ ਕੈਨੇਡਾ ਗਿਆ ਸੀ। ਮੰਗਲਵਾਰ ਦੇਰ ਸ਼ਾਮ ਵਿਪਨ ਅਰੋੜਾ ਦੀ ਅਚਾਨਕ ਤਬੀਅਤ ਖਰਾਬ ਹੋਣ ਉਪਰੰਤ ਉਸਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਦੇ ਅਨੁਸਾਰ ਵਿਪਨ ਅਰੋੜਾ ਦਾ ਦਿਲ ਦਾ ਦੌਰਾ ਪੈਨ ਕਰਕੇ ਦੇਹਾਂਤ ਹੋਇਆ ਹੈ।ਪਰਿਵਾਰ ਨੂੰ ਫੋਨ ਰਾਹੀਂ ਜਦੋਂ ਇਸ ਸਬੰਧੀ ਦੋਸਤਾਂ ਵੱਲੋਂ ਸੂਚਨਾ ਦਿੱਤੀ ਗਈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਮ੍ਰਿਤਕ ਵਿਪਨ ਅਰੋੜਾ ਆਪਣੇ ਪਿੱਛੇ ਮਾਤਾ, ਪਿਤਾ ਅਤੇ ਵੱਡੇ ਭਰਾ ਨੂੰ ਛੱਡ ਗਿਆ ਹੈ। ਇਸ ਦੁੱਖਦਾਈ ਸਮਾਚਾਰ ਮਿਲਣ ਤੋਂ ਬਾਅਦ ਇਲਾਕੇ ਦੀਆਂ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।