ਹੁਸ਼ਿਆਰਪੁਰ: ਸ਼ੋਭਾ ਯਾਤਰਾ ਦੌਰਾਨ ਪਟਾਕਿਆਂ ਦੀ ਬੋਰੀ 'ਚ ਧਮਾਕਾ, ਦੋ ਨੌਜਵਾਨ ਗੰਭੀਰ ਜ਼ਖ਼ਮੀ
ਹੁਸ਼ਿਆਰਪੁਰ , 10 ਅਕਤੂਬਰ 2024- ਹੁਸ਼ਿਆਰਪੁਰ ਦੇ ਪਰਲਾਦ ਨਗਰ ਇਲਾਕੇ ਵਿੱਚ ਸ਼ੋਭਾ ਯਾਤਰਾ ਦੌਰਾਨ ਇੱਕ ਵੱਡਾ ਬਲਾਸਟ ਹੋਣ ਖ਼ਬਰ ਹੈ, ਜਿਸ ਕਾਰਨ ਘਰਾਂ ਅਤੇ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਇਹ ਬਲਾਸਟ ਪਟਾਕਿਆਂ ਦੀ ਬੋਰੀ ਵਿੱਚ ਹੋਇਆ, ਜਿਸ ਕਾਰਨ ਦੋ ਨੌਜਵਾਨ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਜ਼ਖਮੀ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।