← ਪਿਛੇ ਪਰਤੋ
ਲਾਪਰਵਾਹ: ਹੈੱਡਫੋਨਾਂ ਦੀ ਏਨੀਂ ਤੇਜ਼ ਆਵਾਜ਼ ਕੇ ਟਰੇਨ ਦਾ ਹਾਰਨ ਵੀ ਨਾ ਸੁਣਿਆ.. ਹੋ ਗਈ ਮੌਤ
ਰਵਿੰਦਰ ਢਿੱਲੋਂ
ਖੰਨਾ, 10 ਅਕਤੂਬਰ 2024- ਖੰਨਾ ਦੇ ਫੋਕਲ ਪੁਆਇੰਟ ਨੇੜੇ ਰੇਲਵੇ ਟਰੈਕ 'ਤੇ ਦੋ ਹਾਦਸੇ ਵਾਪਰੇ। ਇਨ੍ਹਾਂ 'ਚ ਦੋ ਲੋਕਾਂ ਦੀ ਮੌਤ ਹੋ ਗਈ। ਇੱਕ ਹਾਦਸਾ ਹੈੱਡਫੋਨ ਕਾਰਨ ਹੋਇਆ ਹੈ। ਨੌਜਵਾਨ ਨੇ ਹੈੱਡਫੋਨ ਲਗਾਏ ਹੋਣ ਕਾਰਨ ਉਸਨੂੰ ਟਰੇਨ ਦਾ ਹਾਰਨ ਨਹੀਂ ਸੁਣਿਆ ਅਤੇ ਉਹ ਟਰੇਨ ਦੀ ਲਪੇਟ 'ਚ ਆ ਗਿਆ। ਇਕ ਹੋਰ ਵਿਅਕਤੀ ਵੀ ਰੇਲਵੇ ਟਰੈਕ ਪਾਰ ਕਰਦੇ ਸਮੇਂ ਵਾਹਨ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਿਆ। ਜਿਸ ਦੀ ਸਿਵਲ ਹਸਪਤਾਲ ਖੰਨਾ 'ਚ ਇਲਾਜ ਦੌਰਾਨ ਮੌਤ ਹੋ ਗਈ।
Total Responses : 180