ਮੁੱਖ ਮੰਤਰੀ ਮਾਨ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ, ਪੜ੍ਹੋ ਕੀ ਖਾਸ ਗੱਲ ਹੋਈ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖ਼ਰੀਦ ਸਬੰਧੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਮਗਰੋਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੇਰੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਾਡੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।
ਮਾਨ ਨੇ ਕਿਹਾ ਕਿ ਸ਼ੈਲਰ ਮਾਲਕਾਂ ਦੀ ਵੀ ਮੰਗ ਉਤੇ ਮੰਤਰੀ ਨੇ ਹਾਮੀ ਭਰੀ ਹੈ ਜਿਸ ਵਿਚ ਝੋਨਾ ਜਿਸ ਥਾਂ ਉਤੇ ਹੋਵੇਗਾ ਉਥੇ ਹੀ ਸਟੋਰ ਕੀਤਾ ਜਾਵੇਗਾ।
ਝੋਨੇ ਦੀ ਸਲਾਬ ਦੀ ਪ੍ਰਤੀਸ਼ਤ ਵਿਚ ਵੀ ਸੋਧ ਕਰਨ ਦੀ ਗਲ ਆਖੀ ਗਈ ਹੈ। ਕੇਂਦਰੀ ਮੰਤਰੀ ਨੇ ਇਸ ਬਾਰੇ ਕਿਹਾ ਕਿ ਇਸ ਬਾਰੇ ਵੀ ਹੋਰ ਖੋਜ ਚਲ ਰਹੀ ਹੈ ਕਿ ਫ਼ਸਲ ਵਿਚ ਕਿਨੀ ਸਲਾਬ ਜਾਇਜ਼ ਹੈ।
ਮਾਨ ਨੇ ਕਿਹਾ ਕਿ ਮੈ ਕੇਂਦਰੀ ਮੰਤਰੀ ਨੂੰ ਇਹ ਵੀ ਆਖਿਆ ਹੈ ਕਿ ਤੁਸੀਂ ਸਾਨੂੰ ਗਰੰਟੀ ਦਿਓ ਅਸੀ ਪੰਜਾਬ ਵਾਲੇ ਬਦਲਵੀਆਂ ਫ਼ਸਲਾਂ ਵੀ ਬੀਜਾਂਗੇ।
ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੀ ਦੂਰ ਕਰਨ ਦੀ ਗਲ ਕਹੀ ਹੈ।