Baba Siddiqui ਕਤਲਕਾਂਡ ’ਚ ਸ਼ਾਮਲ ਪੰਜਾਬ ਦੇ Jaishin Akhtar ਨੂੰ ਲੈ ਕੇ ਅਹਿਮ ਖੁਲਾਸੇ, ਪਿਤਾ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਬਣਿਆ ਸੀ ਮੁਲਜ਼ਮ
ਜਲੰਧਰ, 14 ਅਕਤੂਬਰ 2024-Baba Siddiqui Death : ਮਹਾਰਾਸ਼ਟਰ ਦੇ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਦੇ ਤਾਰ ਪੰਜਾਬ ਨਾਲ ਵੀ ਜੁੜ ਗਏ ਹਨ। ਇਸ ਤੋਂ ਪਹਿਲਾਂ ਬਾਬਾ ਸਿੱਦੀਕੀ ਦੇ ਕਤਲ ਦੇ ਮੁਲਜ਼ਮਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨਕੋਦਰ ਨਾਲ ਜੁੜ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਬਾਬਾ ਸਿੱਦੀਕੀ ਕਤਲ ਕਾਂਡ ਦਾ ਚੌਥਾ ਮੁਲਜ਼ਮ ਜਸ਼ੀਨ ਅਖ਼ਤਰ ਜਲੰਧਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਜ਼ੀਸ਼ਾਨ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਉੱਥੇ ਉਹ ਪੱਥਰ ਕੱਟਣ ਦਾ ਕੰਮ ਕਰਦਾ ਸੀ। ਉਹ ਟਾਰਗੇਟ ਕਿਲਿੰਗ, ਕਤਲ, ਡਕੈਤੀ ਸਮੇਤ 9 ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਸਾਲ ਉਹ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਘਰ ਨਹੀਂ ਆਇਆ।
ਮਿਲੀ ਜਾਣਕਾਰੀ ਮੁਤਾਬਿਕ ਬਾਬਾ ਸਿੱਦੀਕੀ ਕਤਲਕਾਂਡ ’ਚ ਸ਼ਾਮਲ ਜ਼ੀਸ਼ਾਨ ਨੇ ਇਸੇ ਪਿੰਡ ਦੇ ਸਰਕਾਰੀ ਸਕੂਲ ’ਚ ਪੜਾਈ ਕੀਤੀ ਹੈ। ਇਸ ਸਮੇਂ ਉਸਦੇ ਘਰ ਤਾਲਾ ਲੱਗਿਆ ਹੋਇਆ ਹੈ। ਉਸਦੇ ਘਰ ’ਚ ਉਸਦਾ ਪਿਤਾ ਅਤੇ ਭਰਾ ਹੀ ਹੈ। ਜੋ ਹੁਣ ਗਾਇਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਸਦੀ ਇੱਕ ਭੈਣ ਵੀ ਸੀ ਪਰ ਉਸਦਾ ਦੇਹਾਂਤ ਹੋ ਚੁੱਕਿਆ ਹੈ ਅਤੇ ਮਾਂ ਦਾ ਵੀ ਦੇਹਾਂਤ ਹੋ ਚੁੱਕਿਆ ਹੈ।
ਪਿੰਡ ਦੇ ਰਹਿਣ ਵਾਲੇ ਗਗਨਦੀਪ ਦਾ ਕਹਿਣਾ ਹੈ ਕਿ ਪਰਿਵਾਰ ਬਿਲਕੁੱਲ ਠੀਕ ਸੀ। ਪਿਤਾ ਟਾਈਲ ਦਾ ਕੰਮ ਕਰਦਾ ਹੈ। ਉਸਨੇ ਅੱਗੇ ਦੱਸਿਆ ਕਿ ਤਿੰਨ ਚਾਰ ਸਾਲ ਤੋਂ ਉਹ ਨਸ਼ੇ ’ਚ ਪੈ ਗਿਆ। ਪਿਤਾ ਦਾ ਕਿਸੇ ਨਾਲ ਵੀ ਝਗੜਾ ਹੋਣ ਤੋਂ ਬਾਅਦ ਲੜਾਈ ਝਗੜੇ ’ਚ ਪੈ ਗਿਆ। ਜਿਸ ਤੋਂ ਬਾਅਦ ਇਸਦਾ ਸੰਪਰਕ ਲਾਰੈਂਸ ਬਿਸ਼ਨੋਈ ਨਾਲ ਹੋਇਆ। ਹੁਣ ਪਤਾ ਲੱਗਿਆ ਹੈ ਕਿ ਉਸਦਾ ਨਾਂ ਬਾਬਾ ਸਿੱਦੀਕੀ ਕਤਲਕਾਂਡ ’ਚ ਵੀ ਆਇਆ ਹੈ।
ਗਗਨਦੀਪ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਸਮੇਂ ਵੀ ਪੁਲਿਸ ਇਸਦੇ ਘਰ ਵਾਰ ਵਾਰ ਆਈ ਸੀ। ਅਜਿਹਾ ਲਗਦਾ ਸੀ ਕਿ ਉਸ ਮਾਮਲੇ ’ਚ ਵੀ ਇਸਦਾ ਹੱਥ ਹੋ ਸਕਦਾ ਹੈ।