← ਪਿਛੇ ਪਰਤੋ
ਭਾਰਤ ਅਤੇ ਚੀਨ ਵਲੋਂ ਫੌਜਾਂ ਦੀ ਵਾਪਸੀ ਮੁਕੰਮਲ, ਗਸ਼ਤ ਸ਼ੁਰੂ ਹੋਵੇਗੀ ਲੱਦਾਖ : ਭਾਰਤ ਅਤੇ ਚੀਨ ਨੇ ਡੇਪਸਾਂਗ ਅਤੇ ਡੇਮਚੋਕ ਵਿੱਚ ਫ਼ੌਜਾਂ ਦੀ ਵਾਪਸੀ ਨੂੰ ਪੂਰਾ ਕਰ ਲਿਆ ਹੈ, ਅਤੇ ਤਸਦੀਕ ਦਾ ਕੰਮ ਚੱਲ ਰਿਹਾ ਹੈ, ਜਿਸ ਨਾਲ ਚਾਰ ਸਾਲਾਂ ਦੇ ਰੁਕਾਵਟ ਤੋਂ ਬਾਅਦ ਸਰਹੱਦ 'ਤੇ ਤਣਾਅ ਘਟਿਆ ਹੈ। ਪੂਰਬੀ ਲੱਦਾਖ ਦੇ ਡੇਪਸਾਂਗ ਅਤੇ ਡੇਮਚੋਕ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਦੀ ਵਾਪਸੀ ਬੁੱਧਵਾਰ ਨੂੰ ਪੂਰੀ ਹੋ ਗਈ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਦੋਵੇਂ ਧਿਰਾਂ ਹੁਣ ਸੰਯੁਕਤ ਤੌਰ 'ਤੇ ਟਕਰਾਅ ਵਾਲੇ ਸਥਾਨਾਂ ਤੋਂ ਇੱਕ ਨਿਸ਼ਚਿਤ ਅਤੇ ਆਪਸੀ ਸਹਿਮਤੀ ਵਾਲੀ ਦੂਰੀ ਤੱਕ ਸੈਨਿਕਾਂ ਅਤੇ ਉਪਕਰਣਾਂ ਦੀ ਵਾਪਸੀ ਦੀ ਪੁਸ਼ਟੀ ਕਰ ਰਹੀਆਂ ਹਨ।
Total Responses : 430