ਦਿਵਾਲੀ ਮੌਕੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਕੇ ਸਾਨੂੰ ਲਗਾਉਣਾ ਚਾਹੀਦਾ ਹੈ ਇੱਕ ਇੱਕ ਬੂਟਾ-ਇੰਦਰਜੀਤ ਸਿੰਘ ਮੁੰਡੇ
ਕਿਹਾ ਅਜਿਹੇ ਸ਼ੁਭ ਮੌਕੇ ਤੇ ਆਪਣੇ ਆਲੇ ਦੁਆਲੇ ਲੋੜਵੰਦ ਪਰਿਵਾਰਾਂ ਦੀ ਕੀਤੀ ਜਾਵੇ ਮਦਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 31 ਅਕਤੂਬਰ 2024, ਉੱਘੇ ਵਾਤਾਵਰਣ ਪ੍ਰੇਮੀ ਇੰਟਰਨੈਸ਼ਨਲ ਪੀਸ ਐਵਾਰਡੀ ਇੰਟਰਨੈਸ਼ਨਲ ਇਨਵਾਇਰਟਮੈਂਟ ਐਵਾਰਡੀ ਚੇਅਰਮੈਨ ਕੇ.ਐਸ. ਗਰੁੱਪ ਇੰਦਰਜੀਤ ਸਿੰਘ ਮੁੰਡੇ ਜਿਨ੍ਹਾਂ ਵਲੋਂ ਪਿਛਲੇ ਲਗਭਗ 20 ਸਾਲਾਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਵੱਲੋਂ ਦੇਸ਼ ਵਿਦੇਸ਼ ਵਿੱਚ ਮਨਾਈ ਜਾ ਰਹੀ ਦਿਵਾਲੀ ਸੰਬੰਧੀ ਉੱਘੇ ਵਾਤਾਵਰਣ ਪ੍ਰੇਮੀ ਸ.ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਦਿਵਾਲੀ ਮੌਕੇ ਪਟਾਕੇ ਚਲਾਉਣ ਦੀ ਵਜਾਏ ਸਾਨੂੰ ਸਾਰਿਆਂ ਨੂੰ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇਹ ਇੱਕ ਵਧੀਆ ਯਾਦਗਾਰੀ ਮੌਕਾ ਹੋਵੇਗਾ ਇਸ ਤੋਂ ਇਲਾਵਾ ਵੀ ਸਾਨੂੰ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਤਾਇਆ ਜੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਦਿਵਾਲੀ ਰੌਸ਼ਨੀਆਂ,ਦਾ ਤਿਉਹਾਰ ਹੈ ਇਸ ਲਈ ਦੀਪਮਾਲਾ ਕਰਕੇ ਘਰਾਂ ਨੂੰ ਸਜਾਇਆ ਜਾਵੇ ਅਤੇ ਆਪਣੇ ਆਲੇ ਦੁਆਲੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਗਰੀਬ ਲੋਕਾਂ ਨੂੰ ਮਿਠਾਈਆਂ ਵੰਡਣੀਆਂ ਚਾਹੀਦੀਆਂ ਹਨ।