ਪੰਜਾਬ ਸਰਕਾਰ ਵੱਲੋਂ ਡੀ ਏ ’ਚ ਵਾਧਾ ਕੀ ਪੈਨਸ਼ਨਰਾਂ ’ਤੇ ਵੀ ਹੋਵੇਗਾ ਲਾਗੂ ? ਸਵਾਲ ਬਰਕਰਾਰ
ਚੰਡੀਗੜ੍ਹ, 31 ਅਕਤੂਬਰ, 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਡੀ ਏ ਵਿਚ 4 ਫੀਸਦੀ ਵਾਧੇ ਦੇ ਐਲਾਨ ਤੋਂ ਬਾਅਦ ਹੁਣ ਸਵਾਲ ਖੜ੍ਹਾ ਹੋ ਗਿਆ ਹੈ ਕਿ ਪੈਨਸ਼ਨਰਾਂ ਲਈ ਇਹ ਵਾਧਾ ਲਾਗੂ ਹੋਵੇਗਾ ਜਾਂ ਨਹੀਂ।
ਅਸਲ ਵਿਚ ਮੁੱਖ ਮੰਤਰੀ ਦੇ ਇਸ ਸਬੰਧੀ ਟਵੀਟ ਤੋਂ ਬਾਅਦ ਜੋ ਸਰਕਾਰੀ ਬਿਆਨ ਜਾਰੀ ਕੀਤਾ ਗਿਆ, ਉਸ ਵਿਚ ਵੀ ਇਹ ਜ਼ਿਕਰ ਕੀਤਾ ਗਿਆ ਕਿ ਵਾਧਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੋਵਾਂ ਵਾਸਤੇ ਹੋਵੇਗਾ ਪਰ ਇਸ ਬਾਰੇ ਜੋ ਰਸਮੀ ਹੁਕਮ ਜਾਰੀ ਕੀਤੇ ਗਏ ਹਨ, ਉਸ ਵਿਚ ਪੈਨਸ਼ਨਰਾਂ ਦਾ ਜ਼ਿਕਰ ਕੋਈ ਨਹੀਂ ਹੈ। ਇਸ ਲਈ ਹੁਣ ਪੈਨਸ਼ਨਰ ਪੁੱਛ ਰਹੇ ਹਨ ਕਿ ਕੀ ਉਹਨਾਂ ਨੂੰ ਡੀ ਏ ਵਿਚ ਵਾਧਾ ਮਿਲੇਗਾ ਜਾਂ ਨਹੀ?
https://drive.google.com/file/d/10Qavpw5Uluuf07vD0hV2kh9mRoUuMIS0/view?usp=sharing