ਦਿੱਲੀ ਵਿਚ ਪ੍ਰਦੂਸ਼ਨ ਕਾਰਨ ਜ਼ਹਿਰੀਲੇ ਧੂੰਏਂ ਦੀ ਚਾਦਰ ਵਿਛੀ
ਨਵੀਂ ਦਿੱਲੀ : 31 ਅਕਤੂਬਰ ਨੂੰ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਕਾਫੀ ਆਤਿਸ਼ਬਾਜ਼ੀ ਕੀਤੀ। ਉਦੋਂ ਤੋਂ ਹੀ ਹਵਾ ਪ੍ਰਦੂਸ਼ਣ ਕਾਰਨ ਦਿੱਲੀ ਦੇ ਨਾਲ-ਨਾਲ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਵੀ ਹਰ ਪਾਸੇ ਧੂੰਆਂ ਨਜ਼ਰ ਆ ਰਿਹਾ ਸੀ। ਦਿੱਲੀ-ਐੱਨਸੀਆਰ 'ਚ ਹਵਾ 'ਗੰਭੀਰ' ਪੱਧਰ 'ਤੇ ਪਹੁੰਚ ਗਈ ਹੈ। ਕਈ ਥਾਵਾਂ 'ਤੇ AQI 350 ਨੂੰ ਪਾਰ ਕਰ ਗਿਆ ਹੈ।
ਦਿੱਲੀ 'ਚ ਪ੍ਰਦੂਸ਼ਣ ਦੇ ਮੱਦੇਨਜ਼ਰ ਪਟਾਕਿਆਂ 'ਤੇ ਪਾਬੰਦੀ ਲਗਾਈ ਗਈ ਸੀ, ਫਿਰ ਵੀ ਦਿੱਲੀ ਅਤੇ ਐਨਸੀਆਰ 'ਚ ਕਾਫੀ ਪਟਾਕੇ ਚਲਾਏ ਗਏ। ਇਸ ਕਾਰਨ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਹਵਾ 'ਗੰਭੀਰ' ਪੱਧਰ 'ਤੇ ਦਰਜ ਕੀਤੀ ਗਈ। ਇਸ ਵਿੱਚ ਆਨੰਦ ਵਿਹਾਰ ਅਤੇ ਸਰਿਤਾ ਵਿਹਾਰ ਵਿੱਚ AQI ਪੱਧਰ ਸਭ ਤੋਂ ਵੱਧ (300) ਸੀ। ਇਸ ਦੌਰਾਨ ਅੱਖਾਂ ਦੀ ਜਲਣ ਦੀ ਸਮੱਸਿਆ ਵੀ ਸਾਹਮਣੇ ਆਈ।
ਅਲੀਪੁਰ ਵਿੱਚ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 318, ਆਨੰਦ ਵਿਹਾਰ ਵਿੱਚ 393, ਅਸ਼ੋਕ ਵਿਹਾਰ ਵਿੱਚ 359, ਅਯਾ ਨਗਰ ਵਿੱਚ 324, ਬਵਾਨਾ ਵਿੱਚ 366, IGI ਟਰਮੀਨਲ T3 ਵਿੱਚ 339, ਆਰਕੇ ਪੁਰਮ ਵਿੱਚ 382, ਦਵਾਰਕਾ ਵਿੱਚ 357, ਜਹਾਂਗ ਵਿੱਚ 371 ਹੈ। ਉੱਤਰੀ ਕੈਂਪਸ ਡੀਯੂ 340 ਅਤੇ ਪੰਜਾਬੀ ਬਾਗ 380 'ਤੇ ਰਿਹਾ।