ਕੌਣ ਬਣੇਗਾ ਕਰੋੜਪਤੀ 'ਚ ਪਹੁੰਚੀ ਪੰਜਾਬ ਪੁਲਿਸ
ਬਿੱਟੂ ਬੁਢਲਾਡਾ
ਬਰੇਟਾ : ਪੱਛੜੇਪਣ ਦੇ ਲੱਗੇ ਦਾਗ ਨੂੰ ਹਲਕੇ ਦੀਆਂ ਧੀਆਂ ਨੇ ਹੀ ਧੋ ਦਿੱਤਾ ਹੈ। ਕੌਣ ਬਣੇਗਾ ਕਰੌੜਪਤੀ ਵਿੱਚ ਇਸੇ ਹਲਕੇ ਦੇ ਬੁਢਲਾਡਾ ਦੀ ਨੇਹਾ ਬਜਾਜ ਤੋਂ ਬਾਅਦ ਹੁਣ ਬਰੇਟਾ ਦੀ ਧੀ ਸ਼ੈਫੀ ਸਿੰਗਲਾ ਜੋ ਪੰਜਾਬ ਵਿੱਚ ਵਿੱਚ ਸਬ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੀ ਹੈ ਨੇ ਕੌਣ ਬਣੇਗਾ ਕਰੌੜਪੱਤੀ ਦੀ ਹਾਟਸੀਟ ਪਹੁੰਚ ਕੇ ਹਲਕੇ ਦਾ ਮਾਣ ਵਧਾਇਆ ਹੈ।
ਕੇਬੀਸੀ ਦੇ ਮੰਚ ਤੇ ਅਮਿਤਾਭ ਬੱਚਨ ਦੇ ਸਵਾਲਾਂ ਦਾ ਜਵਾਬ ਦਿੰਦਿਆਂ 6 ਲੱਖ 40 ਹਜਾਰ ਰੁਪ ਸ਼ੈਫੀ ਸਿੰਘਲਾ ਨੇ ਜਿੱਤੇ ਬਰੇਟਾ ਭਾਵੇਂ ਪੱਛੜੇ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਮੰਡੀ ਹੈ, ਪਰ ਅਜਿਹਾ ਸ਼ਾਇਦ ਹੀ ਕੋਈ ਖੇਤਰ ਹੋਵੇ ਜਿਸ ਵਿੱਚ ਇੱਥੋਂ ਦੇ ਬੱਚਿਆਂ, ਨੌਜਵਾਨ ਨੇ ਆਪਣੀ ਪੈੜ ਨਾ ਧਰੀ ਹੋਵੇ। ਬਰੇਟਾ ਮੰਡੀ ਦੀ ਧੀ ਸ਼ੈਫੀ ਸਿੰਗਲਾ ਪੁੱਤਰੀ ਸੰਜੀਵ ਕੁਮਾਰ ਨੇ ਨਾਮਵਰ ਸ਼ੋਅ ਕੌਣ ਬਣੇਗਾ ਕਰੌੜਪਤੀ ਵਿੱਚ ਹਾਟ ਸੀਟ ਤੇ ਪਹੁੰਚਣ ਦੀ ਉਪਲਬਧੀ ਹਾਸਲ ਕੀਤੀ ਹੈ। ਉਸਦੀ ਇਸ ਉਪਲਬਧੀ ਨਾਲ ਜਿੱਥੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਇਲਾਕੇ ਦੇ ਹੋਰ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੀ